Uncategorizedਪ੍ਰਮੁੱਖ ਖਬਰਾਂ
Trending
ਪਹਿਲਗਾਮ ਅੱਤਵਾਦੀ ਹਮਲੇ ‘ਚ ਹੋਈ 26 ਲੋਕਾਂ ਦੀ ਮੌਤ, PM ਮੋਦੀ ਭਾਰਤ ਵਾਪਸ ਆਏ, ਸੱਦੀ ਐਮਰਜੈਂਸੀ ਮੀਟਿੰਗ

ਕਸ਼ਮੀਰ – ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਨਾਲ ਪੂਰੀ ਦੁਨੀਆ ਦੇ ਹਾਹਾਕਾਰ ਮੱਚ ਗਈ ਹੈ। ਪਹਿਲਗਾਮ ਵਿੱਚ ਮੰਗਲਵਾਰ ਦੁਪਹਿਰ ਨੂੰ ਵੱਡਾ ਅੱਤਵਾਦੀ ਹਮਲਾ ਹੋਇਆ। ਹਮਲੇ ਦੇ ਬਾਅਦ ਓਥੇ ਚੀਖ-ਪੁਕਾਰ ਮਚ ਗਈ। ਕੋਈ ਰੋ ਰਿਹਾ ਸੀ ਤਾਂ ਕੋਈ ਬੇਹੋਸ਼ ਪਿਆ ਸੀ। 2019 ਵਿੱਚ ਪੁਲਵਾਮਾ ਹਮਲੇ ਦੇ ਬਾਅਦ ਘਾਟੀ ਵਿੱਚ ਇਹ ਸਭ ਤੋਂ ਵੱਡਾ ਹਮਲਾ ਹੈ। ਜਾਣਕਾਰੀ ਅਨੁਸਾਰ, 3 ਤੋਂ ਜ਼ਿਆਦਾ ਹਥਿਆਰਬੰਦ ਅੱਤਵਾਦੀ ਪਹਿਲਗਾਮ ਸ਼ਹਿਰ ਤੋਂ ਲਗਭਗ ਛੇ ਕਿਲੋਮੀਟਰ ਦੂਰ ਬੈਸਰਨ ਵਿੱਚ ਦਾਖਲ ਹੋਏ ਅਤੇ ਆਲੇ-ਦੁਆਲੇ ਘੁੰਮ ਰਹੇ, ਘੋੜਸਵਾਰੀ ਕਰ ਰਹੇ ਅਤੇ ਪਿਕਨਿਕ ਮਨਾ ਰਹੇ ਸੈਲਾਨੀਆਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਏਜੰਸੀਆਂ ਦੇ ਅਨੁਸਾਰ, ਇਸ ਆਤੰਕੀ ਹਮਲੇ ਵਿੱਚ 26 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦਕਿ ਕੁਝ ਲੋਕ ਜ਼ਖਮੀ ਵੀ ਹੋਏ ਹਨ। ਇਸ ਹਮਲੇ ਦੀ ਜਾਣਕਾਰੀ ਮਿਲਦੇ ਹੀ ਪੀ.ਐਮ. ਮੋਦੀ ਆਪਣਾ ਸਾਊਦੀ ਦੌਰਾ ਥਾਂ ਕੇ ਦਿੱਲੀ ਵਾਪਸ ਆ ਗਏ ਹਨ।