ਪ੍ਰਮੁੱਖ ਖਬਰਾਂ

ਪੰਜਾਬ ਚ ਕਈ ਥਾਵਾਂ ‘ਤੇ ਸਿੱਖ ਸੰਗਠਨਾਂ ਨੇ ਪੰਜਾਬੀ ਫ਼ਿਲਮ ‘ਅਕਾਲ’ ਦਾ ਕੀਤਾ ਵਿਰੋਧ

ਚੰਡੀਗੜ੍ਹ – ਪੰਜਾਬ ਚ ਅੱਜ ਕਈ ਥਾਵਾਂ ‘ਤੇ ਸਿੱਖ ਸੰਗਠਨਾਂ ਨੇ ਪੰਜਾਬੀ ਫ਼ਿਲਮ ‘ਅਕਾਲ’ ਦਾ ਸਖ਼ਤ ਵਿਰੋਧ ਕੀਤਾ ਹੈ। ਪਟਿਆਲਾ ‘ਚ ਵੀ ਅਕਾਲ ਫ਼ਿਲਮ ਦਾ ਵਿਰੋਧ ਕਰਨ ਆਏ ਬਾਬਾ ਬਖਸ਼ੀਸ਼ ਸਿੰਘ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ। ਬਾਬਾ ਬਖਸ਼ੀਸ਼ ਸਿੰਘ ਫ਼ਿਲਮ ਬੰਦ ਕਰਵਾਉਣ ਲਈ ਪਟਿਆਲਾ ਦੇ SRS Mall ਮਾਲ ਵਿੱਚ ਪਹੁੰਚੇ ਸੀ ,ਜਿੱਥੇ ਵੱਡੀ ਗਿਣਤੀ ‘ਚ ਪੁਲਿਸ ਦੀ ਤੈਨਾਤੀ ਨੇ ਬਾਬਾ ਬਖਸ਼ੀਸ਼ ਨੂੰ ਆਪਣੀ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਪਹਿਲਾਂ PVR ਮਾਲ ‘ਚ ਅਕਾਲ ਫ਼ਿਲਮ ਨੂੰ ਬੰਦ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਵੀ ਸਿੱਖ ਸੰਗਠਨਾਂ ਨੇ ਪੰਜਾਬੀ ਫਿਲਮ ‘ਅਕਾਲ’ ਦਾ ਸਖ਼ਤ ਵਿਰੋਧ ਕੀਤਾ ਹੈ। ਫਿਲਮ ਨੂੰ ਰੋਕਣ ਲਈ ਨਿਹੰਗ ਸਿੰਘ ਵੇਵ ਮਾਲ ਵਿੱਚ ਦਾਖਲ ਹੋਏ ਅਤੇ ਸਿਨੇਮਾ ਮਾਲਕ ਨੂੰ ਫਿਲਮ ਨੂੰ ਰੋਕਣ ਦੀ ਬੇਨਤੀ ਕੀਤੀ। ਸਿਨੇਮਾ ਹਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਪੁਲਿਸ ਅਧਿਕਾਰੀ ਅਤੇ ਸਟਾਫ਼ ਪਹੁੰਚੇ।  ਸਿੱਖ ਯੂਥ ਪਾਵਰ ਦੇ ਮੁਖੀ ਪ੍ਰਦੀਪ ਸਿੰਘ ਇਆਲੀ ਨੇ ਕਿਹਾ ਕਿ ਸਿੱਖਾਂ ਦੇ ਕਿਰਦਾਰਾਂ ‘ਤੇ ਬਣ ਰਹੀਆਂ ਫਿਲਮਾਂ ਨੂੰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਅਦਾਕਾਰ ਗਿੱਪੀ ਗਰੇਵਾਲ ਇੱਕ ਪਾਸੇ ਆਮ ਵਾਂਗ ਕੰਮ ਕਰਦੇ ਨਜ਼ਰ ਆ ਰਹੇ ਹਨ ਅਤੇ ਦੂਜੇ ਪਾਸੇ ਉਹ ਫਿਲਮ ਵਿੱਚ ਇੱਕ ਨਿਹੰਗ ਸਿੰਘ ਦੀ ਵਰਦੀ ਪਹਿਨੇ ਹੋਏ ਨਜ਼ਰ ਆ ਰਹੇ ਹਨ। ਬਾਣੇ ਦਾ ਰੂਪ ਬਦਲਣਾ ਧਰਮ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਗਿੱਪੀ ਗਰੇਵਾਲ ਕਈ ਫਿਲਮਾਂ ਵਿੱਚ ਔਰਤਾਂ ਨਾਲ ਨੱਚਦੇ ਨਜ਼ਰ ਆਉਂਦੇ ਹਨ, ਜਦੋਂ ਕਿ ਗਿੱਪੀ ਗਰੇਵਾਲ ਹੁਣ ਬਾਣਾ ਪਹਿਨ ਰਹੇ ਹਨ। ਸਾਡਾ ਵਿਰੋਧ ਇਸੇ ਗੱਲ ਨੂੰ ਲੈ ਕੇ ਹੈ। ਅਜਿਹੇ ਲੋਕ ਸਿੱਖਾਂ ਦੀ ਭੂਮਿਕਾ ਨਹੀਂ ਨਿਭਾ ਸਕਦੇ। ਸਿੱਖਾਂ ਦਾ ਸ਼ਹੀਦੀ ਸਥਾਨ ਹੈ। ਸਿੱਖਾਂ ਦਾ ਇਤਿਹਾਸ ਹੈ, ਉਸਨੂੰ ਲੋਕ ਪੜ੍ਹਨ। ਅੱਜ ਇਹ ਪ੍ਰਦਰਸ਼ਨ ਲਗਭਗ ਹਰ ਜਗ੍ਹਾ ਹੋ ਰਹੇ ਹਨ। ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਫਿਲਮ ਬਣਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ,ਵਿਰੁੱਧ ਮਾਮਲਾ ਦਰਜ ਕੀਤਾ ਜਾਵੇ।

Related Articles

Leave a Reply

Your email address will not be published. Required fields are marked *

Back to top button