ਬਾਜਵਾ ਥਾਣੇ ਅੰਦਰ ਤੇ ਕਾਂਗਰਸੀਆਂ ਨੇ ਬਾਹਰ ਦਿੱਤਾ ਧਰਨਾ, ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ, ਕਿਹਾ- ਨਾ ਡਰੇ ਸੀ ਨਾਂ ਡਰਾਂਗੇ
6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਬਾਜਵਾ ਆਏ ਬਾਹਰ

ਚੰਡੀਗੜ – ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਬੰਬਾਂ ਸੰਬੰਧੀ ਦਿੱਤੇ ਬਿਆਨ ਨੂੰ ਲੈ ਕੇ ਚੰਡੀਗੜ੍ਹ ਤੋਂ ਲੈਕੇ ਮੁਹਾਲੀ ਤੱਕ ਕਾਂਗਰਸ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਚ ਵੱਡੇ ਇਕੱਠ ਅਤੇ ਪ੍ਰੈਸ ਕਾਨਫਰੰਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ 2 ਵਜੇ ਸੱਤ ਫੇਰ ਦੇ ਸਾਈਬਰ ਠਾਣੇ ਪੇਸ਼ ਹੋਣ ਲਈ ਪੁੱਜੇ। ਮੋਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਜਿਵੇਂ ਹੀ ਬਾਜਵਾ ਤੋਂ ਪੁੱਛਗਿੱਛ ਸ਼ੁਰੂ ਹੋਈ। ਕਾਂਗਰਸੀ ਇਸਦੇ ਨਾਲ ਹੇਠ ਥਾਣੇ ਦੇ ਬਾਹਰ ਧਰਨਾ ਲਾ ਕੇ ਬੈਠ ਗਏ।। ਜਦੋਂ ਤੱਕ ਪ੍ਰਤਾਪ ਬਾਜਵਾ ਪੁੱਛ ਗਿੱਛ ਤੋਂ ਫਾਰਗ ਹੋ ਕੇ ਬਾਹਰ ਨਹੀਂ ਆਏ ਕਾਂਗਰਸੀ ਰਾਜਾ ਵੜਿੰਗ ਦੀ ਅਗਵਾਈ ਵਿੱਚ ਪੁਲਿਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕਰਦੇ ਰਹੇ l ਇਸ ਮੌਕੇ ਕਾਂਗਰਸੀਆਂ ਨੇ ਨਾਅਰਾ ਲਗਾਇਆ – “ਅਸੀਂ ਡਰੇ ਨਹੀਂ ਸੀ ਅਤੇ ਨਾ ਹੀ ਡਰਾਂਗੇ”। ਕਈ ਕਾਂਗਰਸੀ ਆਗੂਆਂ ਨੇ ਇਸ ਮੌਕੇ ਕਿਹਾ ਕਿ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਕਾਂਗਰਸ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਵੀ ਕਰ ਦਿੱਤਾ ਅਤੇ ਹੁਣ ਅਸੀਂ ਇਸ ਤਾਨਾਸ਼ਾਹੀ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖਾਂਗੇ l ਪ੍ਰਤਾਪ ਸਿੰਘ ਬਾਜਵਾ ਤੋਂ ਕਰੀਬ ਛੇ ਘੰਟੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਪਰ ਇਸਦਾ ਕੀ ਸਿੱਟਾ ਨਿਕਲਿਆ , ਇਸ ਸਬੰਧੀ ਅਜੇ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ ਹੈ l ਪ੍ਰਤਾਪ ਸਿੰਘ ਬਾਜਵਾ ਨੇ ਬਾਹਰ ਆ ਕੇ ਕਿਹਾ ਕਿ ਮੈਂ ਆਪਣੀ ਗੱਲ ਰੱਖ ਦਿੱਤੀ ਹੈ ਪਰ 50 ਪ੍ਰਤੀ ਆਪਣੀਆਂ ਚਿੰਤਾਵਾਂ ਨੂੰ ਜਾਹਿਰ ਕਰਨ ਦੇ ਬਦਲੇ ਜੋ ਸਰਕਾਰ ਕਰ ਰਹੀ ਹੈ ਉਸ ਖਿਲਾਫ ਕਾਂਗਰਸ ਪਾਰਟੀ ਆਪਣੀ ਲੜਾਈ ਜਾਰੀ ਰੱਖੇਗੀ l ਉਹਨਾਂ ਕਿਹਾ ਕਿ ਅਗਲੀ ਪੁੱਛਗਿੱਛ ਲਈ ਪੁਲਿਸ ਜਦੋਂ ਵੀ ਬੁਲਾਏਗੀ ਮੈਂ ਜਰੂਰ ਜਾਵਾਂਗਾ। ਉਹਨਾਂ ਕਿਹਾ ਕਿ ਅੱਜ ਦੀ ਪੁੱਛ ਗਿਚ ਵਿੱਚ ਵੀ ਮੈਂ ਪੁਲਿਸ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ। ਪਰ ਇਹ ਪੂਰੀ ਤਰ੍ਹਾਂ ਸਿਆਸੀ ਬਦਲਾਖੋਰੀ ਹੈ।