
ਦਿੱਲੀ -(ਨਵਜੋਤ ਬਾਬਾ)- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ l ਦੇਸ਼ ਪਹਿਲਗਾਮ ਵਿੱਚ ਮਾਰੇ ਭਾਰਤੀਆਂ ਦੇ ਖੂਨ ਦਾ ਬਦਲਾ ਖੂਨ ਨਾਲ ਚਾਹੁੰਦਾ ਹੈ l ਅੱਜ ਇਸ ਸਬੰਧੀ ਇੱਕ ਅਹਿਮ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਫੈਸਲਾ ਕੀਤਾ ਹੈ l ਉਹਨਾਂ ਭਾਰਤੀ ਸੈਨਾ ਨੂੰ ਖੁੱਲੀ ਛੂਟ ਦਿੱਤੀ ਹੈ ਕਿ ਪਾਕਿਸਤਾਨ ਖਿਲਾਫ ਉਹ ਖੁਦ ਆਪਣੇ ਤਰੀਕੇ ਕਾਰਵਾਈ ਕਰਨ l ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਤਿੰਨਾਂ ਸੈਨਾਵਾਂ ਨੂੰ ਕਿਹਾ ਹੈ ਕਿ ਪਾਕਿਸਤਾਨ ਖਿਲਾਫ ਕਾਰਵਾਈ ਕਰਨ ਲਈ ਸਮਾਂ ਲਕਸ਼ ਅਤੇ ਤਰੀਕਾ ਸੈਨਾ ਖੁਦ ਚੁਣੇ l ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਵਿੱਚ ਖਲਬਲੀ ਮੱਚ ਗਈ ਹੈ ਕਿਉਂਕਿ ਜੋ ਤਾਕਤ ਭਾਰਤੀ ਸੈਨਾਵਾਂ ਕੋਲ ਹੈ ਉਸਦੇ ਅੱਗੇ ਵੱਡੇ ਵੱਡੇ ਦੇਸ਼ ਗੋਡੇ ਟੇਕ ਸਕਦੇ ਹਨ ਤਾਂ ਪਾਕਿਸਤਾਨ ਕਿੱਥੇ ਟਿਕ ਸਕੇਗਾ ਜਿਸ ਮਗਰੋਂ ਪਾਕਿਸਤਾਨੀ ਸਿਆਸਤਦਾਨਾ ਦੇ ਸੁਰ ਵੀ ਹੁਣ ਬਦਲੇ ਹੋਏ ਨਜ਼ਰ ਆ ਰਹੇ ਹਨ l