Uncategorized
7 ਮਈ ਨੂੰ ਹੋਵੇਗੀ ਬਾਜਵਾ ਦੇ ਬਿਆਨ ‘ਤੇ ਅਗਲੀ ਸੁਣਵਾਈ, ਮਾਮਲੇ ਦੀ ਜਾਂਚ ਤੇ ਰੋਕ ਨਹੀਂ
ਗ੍ਰਿਫਤਾਰੀ ਤੋਂ ਪਹਿਲ਼ਾਂ ਕੀਤਾ ਜਾਵੇਗਾ ਬਜਵਾ ਨੂੰ ਸੂਚਿਤ

- ਚੰਡੀਗੜ੍ਹ (ਨਵਜੋਤ ਬਾਵਾ )- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ 32 ਬੰਬਾਂ ਵਾਲੇ ਬਿਆਨ ਦੇ ਮਾਮਲੇ ਤੇ ਹਾਈਕੋਰਟ ਵਿੱਚ ਅੱਜ ਸੁਣਵਾਈ ਹੋਈ l ਇਸ ਮਾਮਲੇ ‘ਚ ਹੁਣ ਜਾਂਚ ਅਜੇ ਜਾਰੀ ਰਹੇਗੀ ਅਤੇ 7 ਮਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਕੋਰਟ ਨੇ ਕਿਹਾ ਹੈ ਕਿ ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਇੰਨੀ ਜਲਦੀ ਪਰਚਾ ਰੱਦ ਨਹੀਂ ਕੀਤਾ ਜਾ ਸਕਦਾ l ਜਾਣਕਾਰੀ ਅਨੁਸਾਰ ਅਜੇ ਬਾਜਵਾ ਦੀ ਗ੍ਰਿਫਤਾਰੀ ਤੇ ਰੋਕ ਰਹੇਗੀ ਤੇ ਸਰਕਾਰ ਨੇ ਵੀ ਪੱਖ ਰੱਖਿਆ ਕਿ ਗਿਰਫਤਾਰੀ ਦੀ ਅਜੇ ਸਰਕਾਰ ਦੀ ਕੋਈ ਮਨਸ਼ਾ ਨਹੀਂ l ਸਰਕਾਰ ਵੱਲੋਂ ਇਸ ਮਾਮਲੇ ਚ ਆਪਣੀ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਗਈ ਹੈ l ਹਾਈਕੋਰਟ ਨੇ ਕਿਹਾ ਹੈ ਕਿ ਬਾਜਵਾ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਸੂਚਿਤ ਕੀਤਾ ਜਾਵੇ।