ਪੰਜਾਬ ਪੁਲਿਸ ਦੀ ‘ਇੰਸਟਾਕੁਈਨ’ ਦੇ shih tzu ਡੌਗੀ ਦੀ ਕੀਮਤ ਲੱਖਾਂ ‘ਚ, ਕਰੋੜਾਂ ਦੀ ਜੋੜੀ ਜਾਇਦਾਦ

ਚੰਡੀਗੜ੍ਹ – ਬਠਿੰਡਾ ਵਿੱਚ ਹੈਰੋਇਨ ਸਮੇਤ ਕਾਬੂ ਕੀਤੀ ਗਈ ਕਾਂਸਟੇਬਲ ਤੇ ਇੰਸਟਾਕੁਈਨ ਅਮਨਦੀਪ ਦੇ ਕੇਸ ‘ਚ ਨਵੇਂ ਖੁਲਾਸੇ ਹੋ ਰਹੇ ਹਨ। ਅਮਨਦੀਪ ਕੌਰ 2011 ਵਿੱਚ ਪੰਜਾਬ ਪੁਲਿਸ ‘ਚ ਭਰਤੀ ਹੋਈ ਸੀ। 14 ਸਾਲਾਂ ਦੇ ਆਪਣੀ ਨੌਕਰੀ ਦੌਰਾਨ ਉਹ ਤੀਜੀ ਵਾਰ ਗ੍ਰਿਫ਼ਤਾਰ ਹੋ ਚੁੱਕੀ ਹੈ।
ਉਸਨੇ ਕਰੋੜਾਂ ਦੀ ਜਾਇਦਾਦ ਜੋੜੀ, ਪਰ ਆਪਣੇ ਨਾਮ ‘ਤੇ ਸਿਰਫ ਇੱਕ ਸਕੂਟਰੀ ਹੈ। ਉਸ ਦੀ ਇੰਸਟਾਗ੍ਰਾਮ ਰੀਲਾਂ ‘ਚ ਜੋ ਡੌਗੀ ਦਿਖਾਈ ਦਿੰਦਾ ਹੈ, ਉਸ ਦੀ ਕੀਮਤ ਵੀ ਲੱਖਾਂ ਰੁਪਏ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਬਠਿੰਡਾ ਦੇ ਇੱਕ ਪੋਸ਼ ਇਲਾਕੇ ਵਿੱਚ 8 ਮਰਲੇ ਦੀ ਕੋਠੀ ਵਿੱਚ ਰਹਿ ਰਹੀ ਸੀ, ਜੋ ਕਿ ਕਿਸੇ ਹੋਰ ਦੇ ਨਾਮ ‘ਤੇ ਦਰਜ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਾਇਦਾਦ ਤੋਂ ਇਲਾਵਾ ਹੋਰ ਵੀ ਕਈ ਕਈ ਹੋਰ ਤੱਥ ਹੱਥ ਲੱਗੇ ਹਨ ਅਤੇ ਉਨ੍ਹਾਂ ਦੀ ਜਾਂਚ ਜਾਰੀ ਹੈ। 50 ਤੋਂ 60 ਹਜ਼ਾਰ ਰੁਪਏ ਮਹੀਨਾ ਤਨਖਾਹ ਲੈਣ ਵਾਲੀ ਕਾਂਸਟੇਬਲ ਨੇ ਇੰਨੀ ਵੱਡੀ ਜਾਇਦਾਦ ਕਿਵੇਂ ਬਣਾਈ, ਇਸ ਕੋਣ ਤੋਂ ਵੀ ਪੁਲਿਸ ਜਾਂਚ ਨੂੰ ਅੱਗੇ ਵਧਾ ਰਹੀ ਹੈ।
ਇਹ ਵੀ ਸਾਹਮਣੇ ਆਇਆ ਹੈ ਕਿ ਉਹ ਸਿਰਫ਼ ਗੱਡੀਆਂ ਅਤੇ ਗਹਿਣੇ ਦੀ ਸ਼ੌਕੀਨ ਨਹੀਂ, ਸਗੋਂ ਇੱਕ ਪੈਟ ਲਵਰ ਵੀ ਹੈ। ਉਸ ਨੇ ਤਿੱਬਤ ਨਸਲ ਦਾ shih tzu dog ਪਾਲਿਆ ਹੋਇਆ ਹੈ। ਭਾਰਤ ਵਿੱਚ ਇਸ ਦੀ ਬ੍ਰੀਡ ਦੀ ਕੀਮਤ 60 ਹਜ਼ਾਰ ਤੋਂ ਲੈ ਕੇ ਲਗਭਗ ਢਾਈ ਲੱਖ ਰੁਪਏ ਤੱਕ ਹੋ ਸਕਦੀ ਹੈ, ਜੋ ਕਿ ਇਸ ਦੇ ਪਿਛੋਕੜ ਤੇ ਨਸਲ ਦੇ ਇਤਿਹਾਸ ‘ਤੇ ਨਿਰਭਰ ਕਰਦੀ ਹੈ।