Uncategorizedਪ੍ਰਮੁੱਖ ਖਬਰਾਂ
ਪੰਜਾਬ ਨੂੰ ਨਿਸ਼ਾਨਾ ਬਣਾ ਰਿਹਾ ਪਾਕਿਸਤਾਨ, ਪੰਜਾਬ ਵੱਲ ਧਿਆਨ ਦਿਓ ਮੋਦੀ ਸਾਬ, ਤੁਹਾਡੇ ਵੱਲ ਦੇਖ ਰਿਹਾ ਪੰਜਾਬ

ਵਿਸ਼ੇਸ਼ ਰਿਪੋਰਟ
- ਚੰਡੀਗੜ੍ਹ (ਪੰਜਾਬ ਫ਼ਾਇਲਜ਼ 24)- ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਜੰਗੀ ਹਲਾਤਾਂ ਦਰਮਿਆਨ ਪੰਜਾਬ ਨਿਸ਼ਾਨਾ ਬਣਿਆ ਨਜ਼ਰ ਆ ਰਿਹਾ ਹੈ l ਪਾਕਿਸਤਾਨ ਲਗਾਤਾਰ ਪੰਜਾਬ ਨੂੰ ਨਿਸ਼ਾਨਾ ਬਣਾ ਰਿਹਾ ਹੈ l ਅੱਜ ਵੀ ਪੰਜਾਬ ਦੇ ਕਈ ਜਿਲ੍ਹਿਆਂ “ਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਕੀਤੇ ਜਾ ਰਹੇ ਹਨ l ਵੱਡੀ ਗਿਣਤੀ ਵਿੱਚ ਪਾਕਿਸਤਾਨੀ ਡਰੋਨ ਹਮਲਿਆਂ ਨੂੰ ਸੈਨਾ ਵਲੋਂ ਨਾਕਾਮ ਕਰ ਦਿੱਤਾ ਗਿਆ ਪਰ ਕਈ ਜਗ੍ਹਾ ਦੁਰਘਟਨਾਵਾਂ ਵੀ ਦੇਖਣ ਨੂੰ ਮਿਲੀਆਂ l ਪਿੰਡ ਖਾਈ ਫਿਰੋਜ਼ਪੁਰ ‘ਚ ਇੱਕ ਘਰ ਉੱਤੇ ਡਰੋਨ ਡਿੱਗਣ ਨਾਲ ਘਰ ਨੂੰ ਅੱਗ ਲੱਗ ਗਈ ਅਤੇ ਘਰ ਦੇ ਤਿੰਨ ਜੀਅ ਚਪੇਟ ‘ਚ ਆਉਣ ਕਾਰਨ ਬੁਰੀ ਤਰਾਂ ਝੁਲਸ ਗਏ l ਇੱਕ ਹੋਰ ਜਗਾ ਡਰੋਨ ਡਿੱਗਣ ਨਾਲ ਘਰ ਵਿਚ ਖੜੀ ਕਾਰ ਸੜ ਕੇ ਸਵਾਹ ਹੋ ਗਈ l ਇਸ ਤਰਾਂ ਦੀਆਂ ਘਟਨਾਵਾਂ ਕਰਨ ਪੰਜਾਬ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ l ਪਰ ਸਵਾਲ ਇਹ ਹੈ ਕਿ ਪਾਕਿਸਤਾਨ ਵਲੋਂ ਲਗਾਤਾਰ ਪੰਜਾਬ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ l ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ‘ਚ ਹੋ ਰਹੀਆਂ ਘਟਨਾਵਾਂ ਨੂੰ ਲੈਕੇ ਨਾ ਪ੍ਰਧਾਨ ਮੰਤਰੀ, ਨਾ ਗ੍ਰਹਿ ਮੰਤਰੀ ਅਤੇ ਨੇ ਹੀ ਕੇਂਦਰ ਦੇ ਕਿਸੇ ਨੁਮਾਇੰਦੇ ਦੀ ਫ਼ਿਕਰਮੰਦੀ ਸਾਹਮਣੇ ਆਈ l ਮੋਦੀ ਸਾਬ ਸ਼ਾਇਦ ਅਨਜਾਣ ਨੇ ਕਿ ਹਮੇਸ਼ਾ ਦੇਸ਼ ਦੀ ਹਰ ਮੁਸੀਬਤ ‘ਚ ਖਤਰੇ ਅੱਗੇ ਹਿੱਕਾਂ ਡਾਹ ਕੇ ਦੇਸ਼ ਦੀ ਰੱਖਿਆ ਕੀਤੀ ਹੈ , ਗੱਲ ਸਰਹੱਦ ਦੀ ਹੋਵੇ ਜਾਂ ਖੇਤੀਬਾੜੀ ਦੀ, ਪੰਜਾਬ ਨੇ ਹਮੇਸ਼ਾ ਦੇਸ਼ ਦੀ ਸੇਵਾ ਹੀ ਕੀਤੀ ਹੈ ਪਰ ਕੀ ਹੁਣ ਜਿਸ ਤਰਾਂ ਪਾਕਿਸਤਾਨ ਵਲੋਂ ਪੰਜਾਬ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਅਜਿਹੇ ਹਾਲਾਤਾਂ ਵਿੱਚ ਕੇਂਦਰ ਦਾ ਫਰਜ਼ ਨਹੀਂ ਕਿ ਪੰਜਾਬ ਨੂੰ ਲੈਕੇ ਸਖ਼ਤ ਫੈਸਲੇ ਲਏ ਜਾਣ, ਸਖਤ ਸੁਰਖਿਆ ਪਰਬੰਧ ਕਿਤੇ ਜਾਣ ਪਰ ਇਥੇ ਤਾਂ ਆਲਮ ਇਹ ਹੈ ਕਿ ਕਿਸੇ ਨੇ ਅਜੇ ਤੱਕ ਪੰਜਾਬ ਲਈ ਅਜੇ ਤੱਕ ਦੋ ਬੋਲ ਹਮਦਰਦੀ ਦੇ ਨਹੀਂ ਬੋਲੇ l ਪਂਜਾਬੀ ਜਿੱਥੇ ਆਪਣੀ ਸਰਕਾਰ ਅੱਗੋਂ ਕੇਂਦਰ ਦੀ ਮੋਦੀ ਸਰਕਾਰ ਵੱਲ ਦੇਖ ਰਹੇ ਹਨ ਕਿ ਪੰਜਾਬ ਨੂੰ ਮੁੜ੍ਹ ਕਾਲੇ ਦੌਰ ਵੱਲ ਜਾਣ ਤੋਂ ਬਚਾਇਆ ਜਾਵੇ l ਸਮਾਂ ਆ ਗਿਆ ਹੈ ਕਿ ਸੱਤਾਧਾਰੀ ਪਾਰਟੀ ਸਮੇਤ ਪੰਜਾਬ ਦੀਆਂ ਹੋਰ ਵਿਰੋਧੀ ਧਿਰ ‘ਚ ਬੈਠੀਆਂ ਪਾਰਟੀਆਂ ਪੰਜਾਬ ਲਈ ਹਾਅ ਦਾ ਨਾਅਰਾ ਤਾਂ ਮਾਰਨ ਹੀ ਸਗੋਂ ਪੰਜਾਬ ਨੂੰ ਅੱਤਵਾਦ ਦੇ ਸੇਕ ਤੋਂ ਬਚਾਉਣ ਲਈ ਮੂਹਰੇ ਹੋਕੇ ਡਟਣ l ਉੱਧਰ ਇਸ ਔਖੇ ਮੌਕੇ ਪੰਜਾਬ ਪ੍ਰਧਾਨ ਮੰਤਰੀ ਮੋਦੀ ਵੱਲ ਦੇਖ ਰਿਹਾ ਹੈ “ਜੋ ਹਮੇਸ਼ਾ ਕਹਿੰਦੇ ਰਹੇ ਹਨ ਕਿ ਪੰਜਾਬ ਨਾਲ ਉਨ੍ਹਾਂ ਦਾ ਦਿਲੀ ਰਿਸ਼ਤਾ ਹੈ” l ਹੁਣ ਵੇਲਾ ਆ ਗਿਆ ਹੈ ਹੋਰ ਸਿਆਸੀ ਪਾਰਟੀਆਂ ਸਮੇਤ ਪੰਜਾਬ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਖਾਉਣ ਕਿ ਉਨ੍ਹਾਂ ਦਾ ਪੰਜਾਬ ਨੂੰ ਲੈਕੇ ਦਰਦ ਦਿਲੀ ਹੈ ਜਾਂ ਸਿਰਫ “ਸਿਆਸੀ” l