
ਚੰਡੀਗੜ੍ਹ ( ਨਵਜੋਤ ਬਾਵਾ)- ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹੈ l ਇਹ ਧਮਕੀ ਮੇਲ ਰਾਹੀਂ ਦਿੱਤੀ ਗਈ ਦੱਸੀ ਜਾ ਰਹੀ ਹੈ l ਮਿਲੀ ਜਾਣਕਾਰੀ ਅਨੁਸਾਰ ਧਮਕੀ ਮਿਲਣ ਤੇ ਹਾਈ ਕੋਰਟ ਬਾਰ ਏਸੋਸਿਏਸ਼ਨ ਵਲੋਂ ਤੁਰੰਤ ਪ੍ਰਭਾਵ ਨਾਲ ਸਾਰਾ ਕੰਮ ਮੁਅੱਤਲ ਕਰ ਦਿੱਤਾ ਗਿਆ। ਭਾਰੀ ਗਿਣਤੀ ਗਿਣਤੀ ਵਿਚ ਸੁਰੱਖਿਆ ਬਲ ਮੌਕੇ ਤੇ ਪਹੁੰਚ ਕੇ ਹਾਈ ਕੋਰਟ ਇਮਾਰਤ ਦੀ ਜਾਂਚ ਅਤੇ ਤਲਾਸ਼ੀ ਕੀਤੀ ਜਾ ਰਹੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹਾਈਕੋਰਟ ਦੇ ਚਾਰੋਂ ਗੇਟ ਬੰਦ ਕਰ ਦਿੱਤੇ ਗਏ ਹਨ ਇਸ ਦੇ ਨਾਲ ਹੀ ਸਾਰੇ ਵਕੀਲਾਂ ਨੂੰ ਕੰਟੀਨ ਏਰੀਏ ਦੇ ਵਿੱਚ ਇਕੱਠਾ ਕੀਤਾ ਗਿਆ ਹੈ। ਸੁਰੱਖਿਆ ਪ੍ਰਬੰਧਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਾਈਕੋਰਟ ਦੇ ਚੀਫ ਜਸਟਿਸ ਅਤੇ ਹੋਰਨਾਂ ਜੱਜਾਂ ਦਾ ਕਾਫਲਾ ਘਰਾਂ ਨੂੰ ਵਾਪਸ ਪਰਤ ਰਿਹਾ ਹੈ l ਮਿਲੀ ਸੂਚਨਾ ਅਨੁਸਾਰ 2 ਵਜੇ ਤੋਂ ਬਾਅਦ ਹਾਈਕੋਰਟ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਦੋਂ ਤੱਕ ਹਾਈਕੋਰਟ ਦੀ ਪੂਰੀ ਤਰਹਾਂ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ l ਹਾਈ ਵਿਖੇ ਇਸ ਵੇਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ l