
ਮੁੰਬਈ (ਨਵਜੋਤ ਬਾਵਾ)- ਮਨੋਰੰਜਨ ਜਗਤ ਤੋਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਅਦਾਕਾਰ ਮੁਕੁਲ ਦੇਵ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੁਕੁਲ ਦੇਵ ‘ਸਨ ਆਫ਼ ਸਰਦਾਰ’, ‘ਆਰ… ਰਾਜਕੁਮਾਰ’, ‘ਜੈ ਹੋ’ ਅਤੇ ਕਈ ਹੋਰ ਹਿੱਟ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਅਦਾਕਾਰ ਦਾ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ , ਜਿਸ ਨਾਲ ਫਿਲਮੀ ਜਗਤ ਚ ਸੋਗ ਦੀ ਲਹਿਰ ਹੈ l