ਚੰਡੀਗੜ੍ਹਪੰਜਾਬਪ੍ਰਮੁੱਖ ਖਬਰਾਂ
Trending
ਰੋਜ਼ਾਨਾ ਅਜੀਤ ਦੇ ਸੀਨੀਅਰ ਪੱਤਰਕਾਰ ਵਿਕਰਮਜੀਤ ਸਿੰਘ ਮਾਨ “ਮਹਾਂਰਿਸ਼ੀ ਨਾਰਦ ਅਵਾਰਡ 2025” ਨਾਲ ਸਨਮਾਨਤ

ਵਿਸ਼ਵ ਸੰਵਾਦ ਕੇਂਦਰ ਵਲੋਂ ਪੰਜਾਬੀ ਪੱਤਰਕਾਰੀ ‘ਚ ਯੋਗਦਾਨ ਲਈ ਕੀਤੀ ਗਈ ਚੋਣ
ਚੰਡੀਗੜ੍ਹ (ਅਸ਼ਵਨੀ ਕਪਤਾਨ )- ਰੋਜ਼ਾਨਾ ਅਜੀਤ ਦੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਸ. ਵਿਕਰਮਜੀਤ ਸਿੰਘ ਮਾਨ ਨੂੰ ਮਹਾਂਰਿਸ਼ੀ ਨਾਰਦ ਅਵਾਰਡ 2025″ ਨਾਲ ਸਨਮਾਨਤ ਕੀਤਾ ਗਿਆ ਹੈ l ਵਿਸ਼ਵ ਸੰਵਾਦ ਕੇਂਦਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਮਹਾਂਰਿਸ਼ੀ ਨਾਰਦ ਜਯੰਤੀ ਮੌਕੇ ਕਰਵਾਏ ਸਮਾਗਮ ਦੌਰਾਨ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੱਤਰਕਾਰੀ ਚ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਸਮਾਜ, ਆਪਣੇ ਸੂਬੇ ਅਤੇ ਦੇਸ਼ ਹਿਤ ਵਿਚ ਚੰਗਾ ਯੋਗਦਾਨ ਪਾਉਣ ਵਾਲੇ ਸੀਨੀਅਰ ਪੱਤਰਕਾਰਾਂ ਨੂੰ ਇੱਥੇ ਸਨਮਾਨਤ ਕੀਤਾ ਗਿਆ, ਜਿਸ ਵਿਚ ਪੰਜਾਬ ਚ ਪੰਜਾਬੀ ਪੱਤਰਕਾਰੀ ਚ ਯੋਗਦਾਨ ਲਈ ਸ. ਵਿਕਰਮਜੀਤ ਸਿੰਘ ਮਾਨ ਨੂੰ ਸਨਮਾਨਿਆ ਗਿਆ ਜਦਕਿ ਪੀਟੀਆਈ ਤੋਂ ਨੇਹਾ ਸ਼ਰਮਾ, ਦਿ ਟ੍ਰਿਬਿਊਨ ਤੋਂ ਸਾਈਂ ਵੇਦਯਾਨਾਥ ਅਤੇ ਕਾਰਟੂਨਿਸਟ ਸੰਦੀਪ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ l ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਆਈ.ਪੀ.ਐਸ. ਅਧਿਕਾਰੀ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ l ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬ੍ਰਹਮਡ ਦੇ ਪਹਿਲੇ ਪੱਤਰਕਾਰ ਮਹਾਰਿਸ਼ੀ ਨਾਰਦ ਨੂੰ ਗਿਆਨ ਅਤੇ ਸਮ੍ਰਿੱਧੀ ਦੇ ਦੇਵਤਾ ਮੰਨਿਆ ਜਾਂਦਾ ਹੈ, ਜੋ ਤਿੰਨੋ ਲੋਕਾਂ ਵਿੱਚ ਆਵਾਜਾਈ ਕਰਦੇ ਹੋਏ ਪੱਤਰਕਾਰੀ ਕਰਦੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸਮਾਜ ਦੀ ਮੌਜੂਦਾ ਸਥਿਤੀ ਵਿਚ ਸੰਵਾਦ ਦੀ ਲੋੜ ਹੈ ਜੌ ਪੱਤਰਕਾਰ ਭਾਈਚਾਰਾ ਨਿਭਾਅ ਰਿਹਾ ਹੈ l ਮੁੱਖ ਬੁਲਾਰੇ ਰਾਸ਼ਟਰੀ ਸਵੈਸੇਵਕ ਸੰਘ ਦੇ ਅਖਿਲ ਭਾਰਤੀ ਸਹ ਪ੍ਰਚਾਰ ਪ੍ਰਮੁੱਖ ਪ੍ਰਦੀਪ ਜੋਸ਼ੀ ਨੇ ਕਿਹਾ ਕਿ “ਮਹਾਰਿਸ਼ੀ ਨਾਰਦ ਬ੍ਰਹਮੰਡ ਦੇ ਪਹਿਲੇ ਪੱਤਰਕਾਰ ਸੀ ਜੌ ਜਨਹਿੱਤ ਵਿੱਚ ਕੰਮ ਕਰਦੇ ਸਨ ਅਤੇ ਅੱਜ ਦੇ ਪੱਤਰਕਾਰੀ ਦੇ ਯੁੱਗ ਵਿੱਚ ਅਜਿਹੀ ਭਾਵਨਾ ਵਲੇ ਪੱਤਰਕਾਰਾਂ ਦੀ ਗਿਣਤੀ ਨਾਮਾਤਰ ਰਹਿ ਗਈ ਹੈ l ਸਮਾਗਮ ਚ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਯੂਨੀਵਰਸਟੀ ਦੇ ਡੀਨ ਡਾ. ਸੰਜੇ ਕੌਸ਼ਿਕ, ਡੀਨ ਆਫ ਯੂਨੀਵਰਸਿਟੀ ਇੰਸਟਿਟਿਊਸ਼ਨ ਪ੍ਰੋ. ਯੋਜਨਾ ਰਾਵਤ, ਦੀਪਕ ਬਤਰਾ ਮੌਜੂਦ ਸਨ l




