ਪ੍ਰਮੁੱਖ ਖਬਰਾਂ
Trending

ਅਹਿਮਦਾਬਾਦ ‘ਚ ਵੱਡਾ ਵਿਮਾਨ ਹਾਦਸਾ, ਫਰਾਂਸ ਲਈ ਉਡਾਣ ਭਰਨ ਵੇਲੇ ਜਹਾਜ਼ ਕ੍ਰੈਸ਼, 242 ਯਾਤਰੀਆਂ ਦੀ ਜਾਨ ਦਾਅ ‘ਤੇ

ਅਹਿਮਦਾਬਾਦ(ਅਸ਼ਵਨੀ ਕਪਤਾਨ)– ਗੁਜਰਾਤ ਦੇ ਅਹਿਮਦਾਬਾਦ ‘ਚ ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਵਿਚ 242 ਯਾਤਰੀ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਅਹਿਮਦਾਬਾਦ ਏਅਰਪੋਰਟ ਤੋਂ ਜਹਾਜ਼ ਦੇ ਟੇਕ ਆਫ਼ ਕਰਨ ਦੇ ਤੁਰੰਤ ਬਾਅਦ ਹਾਦਸਾ ਵਾਪਰਿਆ। ਅਹਿਮਦਾਬਾਦ ਪੁਲਸ ਕੰਟਰੋਲ ਰੂਮ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਹਾਜ਼ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਅਤੇ ਟੇਕ ਆਫ਼ ਕਰਨ ਦੇ ਕੁਝ ਦੇਰ ਬਾਅਦ ਮੇਘਾਨੀਨਗਰ ਕੋਲ ਕਰੈਸ਼ ਹੋ ਗਿਆ।

ਇਸ ਹਾਦਸੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨਾਲ ਗੱਲ ਕੀਤੀ ਅਤੇ ਅਹਿਮਦਾਬਾਦ ਵਿਚ ਏਅਰ ਇੰਡੀਆ ਜਹਾਜ਼ ਹਾਦਸੇ ਦੀ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਬਚਾਅ ਅਤੇ ਰਾਹਤ ਕੰਮਾਂ ਦੀ ਨਿਗਰਾਨੀ ਲਈ ਅਹਿਮਦਾਬਾਦ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਮੰਤਰੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਾਰੀ ਜ਼ਰੂਰੀ ਸਹਾਇਤਾ ਤੁਰੰਤ ਉਪਲਬਧ ਕਰਾਓ ਅਤੇ ਸਥਿਤੀ ਬਾਰੇ ਅਪਡੇਟ ਰਹਿਣ ਨੂੰ ਕਿਹਾ ਹੈ। ਸਾਰੀਆਂ ਸਬੰਧਤ ਏਜੰਸੀਆਂ ਹਾਈ ਅਲਰਟ ‘ਤੇ ਹਨ ਅਤੇ ਤਾਲਮੇਲ ਜਾਰੀ ਹੈ। ਦੱਸ ਦੇਈਏ ਕਿ ਏਅਰਪੋਰਟ ਤੋਂ ਮੇਘਾਨੀਨਗਰ ਦੀ ਦੂਰੀ 15 ਕਿਲੋਮੀਟਰ ਦੇ ਕਰੀਬ ਹੈ। ਹਾਦਸੇ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਜਹਾਜ਼ ਦੇ ਕਰੈਸ਼ ਹੋ ਮਗਰੋਂ ਇਸ ਵਿਚ ਅੱਗ ਲੱਗ ਗਈ ਅਤੇ ਘਟਨਾ ਵਾਲੀ ਥਾਂ ‘ਤੇ ਕਾਲਾ ਧੂੰਏਂ ਦਾ ਗੁਬਾਰਾ ਆਸਮਾਨ ਵਿਚੋਂ ਉੱਠਦਾ ਵਿਖਾਈ ਦੇ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button