ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਵਿਜੀਲੈਂਸ ਮੁਅੱਤਲ, ਪੜ੍ਹੋ ਆਸ਼ੂ ਨੇ ਕੀ ਕਿਹਾ

ਚੰਡੀਗੜ੍ਹ –ਕਾਂਗਰਸ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਵਿਜੀਲੈਂਸ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਆਖਿਰ ਇਸ ਨੋਟਿਸ ਪਿੱਛੇ ਦੀ ਸੱਚਾਈ ਕੀ ਹੈ, ਇਸਦੀ ਚਰਚਾ ਜੋਰਾਂ ਤੇ ਹੈ l ਸਵਾਲ ਕਈ ਖੜੇ ਹੋ ਗਏ ਹਨ, ਆਸ਼ੂ ਨਾਲ ਇਸ ਅਧਿਕਾਰੀ ਦੀ ਕੀ ਸਾਂਝ ਹੈ , ਨੋਟਿਸ ਕਿਸਦੇ ਕਹਿਣ ਤੇ ਭੇਜਿਆ, ਇਸਦੇ ਪਿੱਛੇ ਕਿਹੜੀ ਗੁੱਝੀ ਸਿਆਸਤ ਹੈ ਅਤੇ ਇਸ ਪੈਂਤੜੇ ਅਤੇ ਇਸ ਮਗਰੋਂ ਹੋਈ ਕਾਰਵਾਈ ਦਾ ਸਿਆਸੀ ਫਾਇਦਾ ਕਿਸ ਨੂੰ ਪੁੱਜੇਗਾ, ਇਹ ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ ਪਰ ਫਿਲਹਾਲ ਇਹ ਮਸਲਾ ਲੁਧਿਆਣਾ ਪੱਛਮੀ ਜਿਮਨੀ ਚੋਣ ਵਿਚਾਲੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਇਸ ਬਾਰੇ ਸਰਕਾਰੀ ਉੱਚ ਅਧਿਕਾਰੀ ਅਧਿਕਾਰੀ ਕੁਝ ਵੀ ਕਹਿਣ ਤੋਂ ਕਤਰਾ ਰਹੇ ਹਨ l ਉਧਰ ਭਾਰਤ ਭੂਸ਼ਣ ਆਸ਼ੂ ਨੇ ਇਸ ਮਾਮਲੇ ਤੇ ਕਿਹਾ ਕਿ ਕੀ ਪਤਾ ਇਸ ਨੂੰ ਇਸ ਲਈ ਮੁਅਤਲ ਕੀਤਾ ਗਿਆ ਹੋਵੇ ਕਿ ਉਸਨੇ ਨੋਟਿਸ ਭੇਜਣ ਤੋਂ ਇਨਕਾਰ ਕੀਤਾ ਹੋਵੇ l ਉਧਰ ਹੁਣ ਇਸ ਮਸਲੇ ਉੱਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਗੂ ਆਹਮੋ ਸਾਹਮਣੇ ਹਨ ਇਸ ਮਸਲੇ ‘ਚ ਹਾਲਾਂਕਿ ਭਾਰਤ ਭੂਸ਼ਣ ਆਸ਼ੂ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ ਅਤੇ ਉਹਨਾਂ ਕਿਹਾ ਕਿ ਮੇਰੀ ਡੀਐਸਪੀ ਨਾਲ ਕੋਈ ਮੀਟਿੰਗ ਨਹੀਂ ਹੋਈ l ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਕਿਹਾ ਕਿਸ ਅਧਿਕਾਰੀ ਨਾਲ ਆਸ਼ੂ ਦੇ ਪੁਰਾਣੇ ਸਬੰਧ ਸਨ ਅਤੇ ਆਪਣੀ ਹਾਰ ਨੂੰ ਦੇਖਦੇ ਹੋਏ ਉਸਨੇ ਖੁਦ ਐਸਐਸਪੀ ਜਰੀਏ ਇਹ ਨੋਟਿਸ ਭਜਵਾਇਆ ਹੈ l