ਆਦਮਪੁਰ ‘ਚ ਇੱਕ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ, ਜਲੰਧਰ ‘ਚ ਪਿਸਤੌਲ ਦੀ ਨੋਕ ‘ਤੇ ਘਰ ‘ਚ ਵੜ ਕੇ ਲੁੱਟ

ਚੰਡੀਗੜ੍ਹ (ਅਸ਼ਵਨੀ ਕਪਤਾਨ) – ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਸਿਆਸੀ ਧਿਰਾਂ ਲਗਾਤਾਰ ਸਰਕਾਰ ਨੂੰ ਘੇਰਦੀਆਂ ਆ ਰਹੀਆਂ ਹਨ। ਅਜਿਹੀਆਂ ਘਟਨਾਵਾਂ ਦੇ ਚਲਦੇ ਹੀ ਸਿਆਸੀ ਧਿਰਾਂ ਨੂੰ ਥਾਲੀ ਚ ਪਰੋਸ ਕੇ ਮੁੱਦਾ ਮਿਲ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਆਦਮਪੁਰ ਦੇ ਮੁਹੱਲਾ ਗਾਂਧੀ ਨਗਰ ਵਿਖੇ ਮੋਟਰਸਾਈਕਲ ’ਤੇ ਆਏ ਤਿੰਨ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਦੇਵ ਪ੍ਰੀਤ ਸਿੰਘ ਆਦਮਪੁਰ ਨੇ ਦੱਸਿਆ ਹੈ ਕਿ ਬੀਤੀ ਰਾਤ ਵਕਤ ਕਰੀਬ 12 ਵਜੇ ਤਿੰਨ ਦੇ ਕਰੀਬ ਨੌਜਵਾਨਾਂ ਵੱਲੋਂ ਇਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਬਿਆਨਾ ਰਾਹੀਂ ਮਰਾਨ ਮਾਲਕ ਪਰਮਿੰਦਰ ਕੌਰ ਪਤਨੀ ਸਵ. ਹੰਸਰਾਜ ਨੇ ਕਿਹਾ ਕਿ ਉਸਦੀ ਲੜਕੀ-ਲੜਕਾ ਵਿਦੇਸ਼ ’ਚ ਰਹਿੰਦੇ ਹਨ ਤੇ ਉਹ ਆਪਣੇ ਛੋਟੇ ਲੜਕੇ ਸੁਮਿਤ ਕੁਮਾਰ ਨਾਲ ਘਰ ’ਚ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਦੇਖਿਆ ਕਿ ਘਰ ਦੇ ਅੰਦਰ ਕੱਚ ਖਿੱਲਰਿਆ ਪਿਆ ਸੀ ਤੇ ਬਾਹਰ ਵਾਲੇ ਗੇਟ ਦਾ ਰੰਗ ਕਾਲਾ ਹੋਇਆ ਪਿਆ ਸੀ। ਇਸ ਮਾਮਲੇ ਸਬੰਧੀ ਥਾਣਾ ਆਦਮਪੁਰ ਨੂੰ ਸੂਚਿਤ ਕਾਰਨ ਉਪਰੰਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਤਾਂ ਪਤਾ ਲੱਗਾ ਕਿ ਰਾਤ ਕਰੀਬ 12 ਵਜੇ 3 ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਭਰੀਆਂ ਬੋਤਲਾਂ ਉਨ੍ਹਾਂ ਦੇ ਘਰ ’ਤੇ ਸੁੱਟਿਆ ਗਈਆਂ। ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ’ਚ ਬਾਰੀਕੀ ਨਾਲ ਜਾਂਚ ਕਰ ਕੇ ਸਾਹਮਣੇ ਆਏ ਇਨਾਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।
ਜਲੰਧਰ ਚ ਹੋਈ ਦੂਜੀ ਵਾਰਦਾਤ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਗਨ ਪੁਆਇੰਟ ਉੱਤੇ ਘਰ ‘ਚ ਦਾਖਲ ਹੋ ਕੇ ਲੁੱਟ ਨੂੰ ਅੰਜਾਮ ਦਿੱਤਾ ਹੈ। ਨਗਦੀ ਅਤੇ ਗਹਿਣੇ ਲੁੱਟਣ ਦੀ ਸੂਚਨਾ ਆ ਰਹੀ ਹੈ।
ਤੀਜੀ ਘਟਨਾ ਵਿੱਚ ਅਬੋਹਰ ਚ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ l