
ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਦੀ ਵਿਸ਼ੇਸ਼ ਰਿਪੋਰਟ
*”ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ, ਨਵਿਆਂ ਦੇ ਗੱਲ ਲੱਗ ਕੇ”*
*(ਖੰਨਾ ਦੀ ਰਾਜਨੀਤੀ ‘ਤੇ ਲੋਕਾਂ ਦਾ ਦਰਦ ਭਰਿਆ ਜਜ਼ਬਾਤੀ ਸੁਨੇਹਾ)*
*ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਆਪ ਵਿੱਚ ਅੰਦਰੂਨੀ ਖਿਚਤਾਨ ਤੇਜ਼*, *ਗਰੇਵਾਲ ਗਰੁੱਪ ਦਾ ਕਾਂਗਰਸ ਵੱਲ ਰੁਖ –* ਸੌਂਦ ਦੇ ਸਾਥੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਚਰਚਾ ਵਿੱਚ
– ਖੰਨਾ ਦੀ ਸਿਆਸਤ ਵਿੱਚ ਇੱਕ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ (ਆਪ), ਜਿਸ ਨੇ ਲੋਕਾਂ ਨੂੰ ਸਾਫ-ਸੁਥਰੀ ਰਾਜਨੀਤੀ ਅਤੇ ਜੀਰੋ-ਟਾਲਰੈਂਸ ਦਾ ਸੁਪਨਾ ਦਿਖਾਇਆ ਸੀ, ਉਸ ਦੇ ਅੰਦਰੋਂ ਹੀ ਬਗਾਵਤ ਦੀਆਂ ਅਵਾਜ਼ਾਂ ਬੁਲੰਦ ਹੋ ਰਹੀਆਂ ਹਨ।
*ਗਰੇਵਾਲ ਗਰੁੱਪ ਦਾ ਕਾਂਗਰਸ ਵੱਲ ਰੁਖ*
*ਬੀਤੇ ਦਿਨੀਂ ਸੀਨੀਅਰ ਆਗੂ ਲਛਮਣ ਸਿੰਘ ਗਰੇਵਾਲ ਅਤੇ ਉਹਦੇ ਸਾਥੀਆਂ ਨੇ ਆਪ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਹੱਥ ਫੜ ਲਿਆ।
ਕੱਲ੍ਹ ਸ਼ਾਮ ਪ੍ਰੈਸ ਕਾਨਫਰੰਸ ਦੌਰਾਨ ਗਰੇਵਾਲ ਨੇ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਾਲ ਨਵੇਂ ਜੁੜੀਆਂ ‘ਤੇ ਗੰਭੀਰ ਦੋਸ਼ ਲਗਾਏ।
“2017 ਤੋਂ 2022 ਤੱਕ ਜਿਨ੍ਹਾਂ ਵਰਕਰਾਂ ਨੇ ਪਾਰਟੀ ਲਈ ਦਿਨ-ਰਾਤ ਮਿਹਨਤ ਕੀਤੀ, ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਬਾਹਰੋਂ ਆਏ ਨਵੇਂ ਚਿਹਰੇ ਅਹੁਦਿਆਂ ਤੇ ਬੈਠਾ ਦਿੱਤੇ ਗਏ। ਉਹਨਾਂ ਕਿਹਾ ਕਿ ਅੱਜ ਹਾਲਾਤ ਇੰਨੇ ਬੁਰੇ ਹਨ ਕਿ ਖੰਨਾ ਵਿੱਚ ਬਿਨਾਂ ਪੈਸੇ ਕੋਈ ਰਜਿਸਟਰੀ ਜਾਂ ਐਨਓਸੀ ਨਹੀਂ ਹੁੰਦੀ। ਦਫ਼ਤਰਾਂ ਵਿੱਚ ਦਲਾਲਾਂ ਤੋਂ ਬਿਨਾ ਕੋਈ ਕੰਮ ਨਹੀਂ ਹੋ ਰਹੇ ।”
*ਗਰੇਵਾਲ ਨੇ ਦੋਸ਼* ਲਗਾਇਆ ਕਿ ਉਹਨਾਂ ਨੇ ਖੁਦ ਪਾਰਟੀ ਲਈ 8-10 ਲੱਖ ਰੁਪਏ ਫੰਡ ਦਿੱਤਾ ਸੀ, ਜਿਨ੍ਹਾਂ ਵਿੱਚੋਂ 4 ਲੱਖ ਰੁਪਏ ਉਹਨਾਂ ਦੀ ਧੀ ਨੇ ਇੰਗਲੈਂਡ ਤੋਂ ਐਮਐਲਏ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ। ਇਸ ਤੋਂ ਇਲਾਵਾ, ਉਹਨਾਂ ਨੇ ਦਾਅਵਾ ਕੀਤਾ ਕਿ ਵਾਰਡ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਨੂੰ ਆਪਣੇ ਚਹੇਤਿਆਂ ਵੱਲੋਂ ਜਲੀਲ ਕਰਵਾਇਆ ਜਾਂਦਾ ਹੈ
*ਲਾਈਵ ਵੀਡੀਓ ਅਤੇ ਲੋਕਾਂ ਦੀ ਪ੍ਰਤੀਕ੍ਰਿਆ*
ਖਾਸ ਗੱਲ ਇਹ ਹੈ ਕਿ ਕੱਲ੍ਹ ਹੀ ਇੱਕ ਟਕਸਾਲੀ ਆਗੂ ਨੇ ਲਾਈਵ ਹੋ ਕੇ ਮੈਸੇਜ ਦਿੱਤਾ ਦੱਸਿਆ ਕਿ ਵਿਧਾਇਕ , ਮੰਤਰੀ ਨੇ ਮੀਟਿੰਗ ਸਵੇਰੇ ਬੁਲਾਈ ਹੈ।
ਪਰ ਜਦੋਂ ਇਹ ਲਾਈਵ ਲੋਕਾਂ ਨੇ ਦੇਖੀ ਤਾਂ ਕਮੈਂਟਾਂ ਦਾ ਮਾਹੌਲ ਚੌਕਾਣ ਵਾਲਾ ਸੀ –
ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੇ ਲਿਖਿਆ:
> “ਅਸੀਂ ਜਾ ਕੇ ਕੀ ਕਰੀਏ ਜਦੋਂ ਸਾਡੀ ਸੁਣਵਾਈ ਹੀ ਨਹੀਂ?”
ਕਈਆਂ ਨੇ ਦੋਸ਼ ਲਗਾਇਆ ਕਿ ਮੰਤਰੀ ਕਿਸੇ ਦਾ ਫੋਨ ਨਹੀਂ ਚੁੱਕਦਾ, ਲੋਕ ਉਹਨਾਂ ਦੇ ਬਾਹਰੋਂ ਆਏ ਚਾਪਲੂਸਾ ਤੋਂ ਘੁਟਨ ਮਹਿਸੂਸ ਕਰ ਰਹੇ ਹਨ। ਇਹ ਗੱਲ ਵਟਸਐਪ ਗਰੁੱਪਾਂ ਵਿੱਚ ਵੀ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਨਵੇਂ ਸੱਤ ਬੰਦੇ ਪੂਰੀ ਸਿਆਸਤ ਚਲਾ ਰਹੇ ਹਨ। ਉਹਨਾਂ ਵੱਲੋਂ ਮੰਤਰੀ ਦੇ ਆਲੇ ਦੁਆਲੇ ਇੱਕ ਵੱਡਾ ਤਾਣਾ ਬਾਣਾ ਜਾਲ ਬੁਣ ਦਿੱਤਾ ਗਿਆ ਹੈ ਇਥੋਂ ਤੱਕ ਕਈ ਨਵੇਂ ਸ਼ਾਮਲ ਵਰਕਰ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੂੰ ਜਾਨ-ਬੁੱਝ ਕੇ ਜਲੀਲ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਪਾਰਟੀ ਛੱਡਣ ਲਈ ਮਜਬੂਰ ਹੋ ਜਾਣ।
*ਭ੍ਰਿਸ਼ਟਾਚਾਰ ਦੇ ਦੋਸ਼ ਅਤੇ ਲੋਕਾਂ ਦਾ ਗੁੱਸਾ*
*ਗਰੇਵਾਲ ਨੇ ਖੁਲਾਸਾ ਕੀਤਾ ਕਿ ਸੱਤ ਨਵੇਂ ਸ਼ਾਮਲ ਬੰਦਿਆਂ ਵਿੱਚੋਂ ਤਿੰਨ ਕਾਂਗਰਸ, ਦੋ ਭਾਜਪਾ ਅਤੇ ਤਿੰਨ ਅਕਾਲੀ ਦਲ ਨਾਲ ਜੁੜੇ ਰਹੇ ਹਨ, ਜੌ ਹੁਣ ਦਫ਼ਤਰਾਂ ਤੇ ਪੂਰਾ ਕੰਟਰੋਲ ਬਣਾਈ ਬੈਠੇ ਹਨ l ਖ਼ਾਸ ਕਰਕੇ ਦੋ ਸਾਬਕਾ ਭਾਜਪਾ ਆਗੂਆਂ ‘ਤੇ ਲੋਕਾਂ ਦਾ ਗੁੱਸਾ ਸਭ ਤੋਂ ਵੱਧ ਹੈ। ਇੱਕ ਭਾਜਪਾ ਆਗੂ ਜੋ ਆਪ ਵਿਚ ਸ਼ਾਮਿਲ ਹੋਇਆ ਅਤੇ ਮੰਤਰੀ ਦਾ ਓਐਸਡੀ ਉਸ ਦੀ ਬੀਤੇ ਦਿਨੀ ਕਰਿਆਨੇ ਦੁਕਾਨ ਤੇ ਛਾਪੇ ਦੌਰਾਨ ਪੁਲਿਸ ਨਾਲ ਤਿੱਖੀ ਬਹਿਸ ਵੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਵਿੱਚ ਇਹ ਤੇ ਵਧ ਘੁੰਮ ਰਹੀ ਹੈ
*ਨਗਰ ਕੌਂਸਲ ਚੋਣਾਂ ‘ਤੇ ਸਿੱਧਾ ਅਸਰ*
ਖੰਨਾ ਨਗਰ ਕੌਂਸਲ ਇਸ ਵੇਲੇ ਕਾਂਗਰਸ ਦੇ ਕਬਜ਼ੇ ਵਿੱਚ ਹੈ।ਜੇ ਆਪ ਦੀ ਅੰਦਰੂਨੀ ਖਿਚਤਾਨ ਇੰਝ ਹੀ ਜਾਰੀ ਰਹੀ ਤਾਂ ਕਾਂਗਰਸ ਨੂੰ ਫਿਰ ਤੋਂ ਵੱਡਾ ਮੌਕਾ ਮਿਲ ਸਕਦਾ ਹੈ। ਜਦੋਂ ਕਿ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਿਲ ਹੋਏ ਹਨ ਇਸ ਨਵੇਂ ਘਟਨਾ ਕ੍ਰਮ ਨੇ ਉਹਨਾਂ ਸ਼ਾਮਿਲ ਹੋ ਰਹੇ ਬੰਦਿਆਂ ਦੀ ਆਪ ਦੀ ਜੋ ਇਮੇਜ ਬਣੀ ਸੀ ਉਹਨੂੰ ਧੁੰਦਲਾ ਕਰ ਗਿਆ ਜਾਪਦਾ ਹੈ
*ਕਾਨੂੰਨੀ ਤੇ ਰਾਜਨੀਤਿਕ ਸੰਕੇਤ*
ਇਹ ਕੇਵਲ ਸਿਆਸੀ ਦੋਸ਼ਾਂ ਤੱਕ ਸੀਮਤ ਨਹੀਂ।
ਸਿਆਸੀ ਵਿਸ਼ਲੇਸ਼ਕ ਕਹਿੰਦੇ ਹਨ –
“ਇਹ ਕੈਬਨਿਟ ਮੰਤਰੀ ਲਈ ਸਭ ਤੋਂ ਵੱਡੀ ਅਗਨੀ-ਪਰੀਖਿਆ ਹੈ – ਜਾਂ ਤਾਂ ਪਾਰਟੀ ਦੇ ਟਕਸਾਲੀ ਵਰਕਰਾਂ ਦਾ ਭਰੋਸਾ ਮੁੜ ਜਿੱਤਣ ਲਈ ਕਦਮ ਚੁੱਕਣੇ ਪੈਣਗੇ ਜਾਂ ਆਉਣ ਵਾਲੀਆਂ ਚੋਣਾਂ ਵਿੱਚ ਖੰਨਾ ਹੱਥੋਂ ਜਾ ਸਕਦਾ ਹੈ।”
*ਸੰਪਾਦਕੀ ਨਿਸ਼ਕਰਸ਼:*
ਖੰਨਾ ਦੀ ਸਿਆਸਤ ਅੱਜ ਇੱਕ ਮੋੜ ‘ਤੇ ਹੈ।
ਜੇ ਆਪ ਨੇ ਆਪਣੀ ਰਣਨੀਤੀ ਨਾ ਬਦਲੀ ਅਤੇ ਪੁਰਾਣੇ ਵਰਕਰਾਂ ਦਾ ਮੋਰਾਲ ਮੁੜ ਉੱਚਾ ਨਾ ਕੀਤਾ, ਤਾਂ ਖੰਨਾ ਦੀਆਂ ਨਗਰ ਕੌਂਸਲ ਚੋਣਾਂ ਕਾਂਗਰਸ ਦੀ ਵਾਪਸੀ ਦਾ ਨਵਾਂ ਦਰਵਾਜ਼ਾ ਖੋਲ੍ਹ ਸਕਦੀਆਂ ਹਨ। ਅਤੇ ਕਾਂਗਰਸ ਤੇ ਕਬਜ਼ਾ ਅਤੇ ਪ੍ਰਧਾਨਗੀ ਦੇ ਦਾਅਵੇ ਮੰਤਰੀ ਦੇ ਧੁੰਦਲੇ ਹੋ ਸਕਦੇ ਹਨ l (82849-40440)
(ਨੋਟ – ਇਹ ਲੇਖਕ ਦੀ ਨਿੱਜੀ ਖ਼ੋਜ ਉੱਤੇ ਅਧਾਰਿਤ ਲੇਖ / ਖ਼ਬਰ ਹੈ, ਇਸ ਸਬੰਧੀ ਕੋਈ ਵੀ ਵਿਵਾਦ ਸਿਰਫ ਲੇਖਕ ਦਾ ਨਿਜੀ ਹੀ ਹੋਵੇਗਾ, ਅਦਾਰਾ Punjab Files 24 ਦਾ ਇਸ ਖਬਰ/ਲੇਖ ਦੇ ਵਿਵਾਦ ਨਾਲ ਕੋਈ ਸੰਬਧ ਨਹੀਂ )