ਪੰਜਾਬਪ੍ਰਮੁੱਖ ਖਬਰਾਂ
Trending

ਵਿਧਾਨ ਸਭਾ ਸਦਨ ‘ਚ ਸ਼ੇਰਨੀ ਵਾਂਗ ਗਰਜੇ ਬੀਬੀ ਗਨੀਵ ਕੌਰ ਮਜੀਠੀਆ

 

ਮੁੱਖ ਮੰਤਰੀ ਵੱਲੋਂ ਮਹਿਲਾਵਾਂ ਖਿਲਾਫ਼ ਕੀਤੀਆਂ ਟਿੱਪਣੀਆਂ ਦਾ ਸਦਨ ‘ਚ ਚੁੱਕਿਆ ਮਾਮਲਾ

ਭਗਵੰਤ ਮਾਨ ਖਿਲਾਫ ਮਹਿਲਾਵਾਂ ਖਿਲਾਫ ਅਭੱਦਰ ਟਿੱਪਣੀਆਂ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਸੂ ਮੋਟੋ ਲੈਕੇ ਮਾਮਲਾ ਦਰਜ ਕਰਨ ਦੀ ਮੰਗ

ਆਂਗਨਵਾੜੀ ਵਰਕਰਾਂ ਨਾਲ ਕੀਤੇ ਸਲੂਕ ਦਾ ਮੁੱਦਾ ਤੇ ਵੀ ਸਰਕਾਰ ਤੋਂ ਪੁੱਛਿਆ ਸਵਾਲ

ਚੰਡੀਗੜ੍ਹ 10 ਮਾਰਚ-  ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾਂ ਬੀਬੀ ਗਨੀਵ ਕੌਰ ਨੇ ਅੱਜ ਪੰਜਾਬ ਵਿਧਾਨ ਵਿੱਚ ਗਰਜਦਿਆਂ ਕਿਹਾ ਕਿ ਮਹਿਲਾਵਾਂ ਦੀ ਇੱਜ਼ਤ ਮਾਣ ਦੀ ਗੱਲ ਕਰਨ ਵਾਲੀਆਂ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕ ਅਤੇ ਹੋਰ ਮੈਂਬਰ ਪਹਿਲਾਂ ਇਸ ਗੱਲ ਦਾ ਜਵਾਬ ਦੇਣ ਕਿ ਮੁੱਖ ਮੰਤਰੀ ਜੌ ਆਪਣੀਆਂ ਸਪੀਚਾਂ ਵਿੱਚ ਔਰਤਾਂ ਨੂੰ ਲੈਕੇ ਸ਼ਬਦ ਵਰਤਦੇ ਹਨ ਉਸਦੀ ਨਿਖੇਧੀ ਕਰੋਗੇ ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਮੇਸ਼ਾ ਔਰਤਾਂ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰਦੇ ਹਨ ਕੀ ਇਸਦੀ ਆਲੋਚਨਾ ਸਦਨ ਚ ਕੋਈ ਕਰੇਗਾ? ਬੀਬੀ ਮਜੀਠੀਆ ਨੇ ਕਿਹਾ ਕਿ ਬੀਤੇ ਦਿਨੀਂ ਆਂਗਨਵਾੜੀ ਬੀਬੀਆਂ ਨਾਲ ਜੌ ਕੀਤਾ ਗਿਆ ਉਹ ਮਹਿਲਾਵਾਂ ਦੀ ਇੱਜ਼ਤ ਕੀਤੀ ਗਈ ਹੈ l ਇਸਦੇ ਇਲਾਵਾ ਜਦੋਂ ਸਪੀਕਰ ਨੇ ਬੀਬੀ ਗਨੀਵ ਕੌਰ ਦਾ ਨਾਮ ਲੈਕੇ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਸੱਤਾਧਿਰ ਆਮ ਆਦਮੀ ਪਾਰਟੀ ਵਾਲੇ ਪਾਸੇ ਬੈਠੇ ਕੁਝ ਮੈਬਰਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ ਜਿਸਤੇ ਇਤਰਾਜ਼ ਜਤਾਉਂਦੇ ਹੋਏ ਬੀਬੀ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ” ਜੇਕਰ ਸਪੀਕਰ ਨੇ ਮੇਰਾ ਨਾਮ ਲਿਆ ਬੋਲਣ ਲਈ ਤਾਂ ਆਪ ਵਿਧਾਇਕਾਂ ਨੇ ਕਿਉਂ ਹੱਸਣਾ ਸ਼ੁਰੂ ਕਰ ਦਿੱਤਾ , ਕੀ ਸਦਨ ਵਿੱਚ ਤੁਸੀਂ ਸਾਰੇ ਇਸ ਤਰਾਂ ਮਹਿਲਾਵਾਂ ਦਾ ਸਨਮਾਨ ਕਰਦੇ ਹੋ ? ਇਸੇ ਦੌਰਾਨ ਆਪ ਪਾਰਟੀ ਦੀਆਂ ਕਈ ਵਿਧਾਇਕਾਂ ਖੜੀਆਂ ਹੋਕੇ ਬੀਬੀ ਮਜੀਠੀਆ ਨਾਲ ਬਹਿਸ ਕਰਨ ਲੱਗੀਆਂ ਪਰ ਇੱਕਲੀ ਬੀਬੀ ਮਜੀਠੀਆ ਨੇ ਸਾਰੀਆਂ ਆਪ ਦੀਆਂ ਮਹਿਲਾਂ ਵਿਧਾਇਕਾਂ ਨਾਲ ਬੜੀ ਹੀ ਦਲੇਰੀ ਨਾਲ ਜਵਾਬ ਦਿੱਤਾ ਜਿਸ ਮਗਰੋਂ ਬੀਬੀ ਮਜੀਠੀਆ ਦਾ ਮਾਈਕ ਬੰਦ ਕਰ ਦਿੱਤਾ ਗਿਆ l ਲੇਕਿਨ ਇਸ ਦੌਰਾਨ ਬੀਬੀ ਮਜੀਠੀਆ ਨੇ ਮੁੱਖਮੰਤਰੀ ਦੀ ਵਾਇਰਲ ਹੋ ਰਹੀ ਵੀਡਿਉ ਭਾਬੀ ਬਾਰੇ ਵੀ ਸਦਨ ਵਿਚ ਪੁੱਛਿਆ ਤਾਂ ਸਾਰੀ ਵਿਧਾਨਸਭਾ ਵਿਚ ਸੁੰਨ ਪਸਰ ਗਈ।
ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਬੀਬੀ ਗਨੀਵ ਕੌਰ ਮਜੀਠੀਆ ਨੇ ਪੰਜਾਬ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਹੋ ਰਹੀ ਵੀਡੀਓ, ਜਿਸ ਵਿੱਚ ਉਹ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠ ਕੇ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਔਰਤਾਂ ਦਾ ਕਿੰਨਾ ਸਤਿਕਾਰ ਹੈ ਅਤੇ ਉਹ ਕਿੰਨੀਆਂ ਅਸ਼ਲੀਲ ਟਿੱਪਣੀਆਂ ਕਰ ਰਹੇ ਹਨ, ਜਦੋਂ ਕਿ ਭਾਰਤੀ ਸੰਵਿਧਾਨ ਵਿੱਚ ਔਰਤਾਂ ਨੂੰ ਅਧਿਕਾਰ ਦਿੱਤੇ ਗਏ ਹਨ, ਜਿਸ ਲਈ ਭਗਵੰਤ ਮਾਨ ਵਿਰੁੱਧ ਖੁਦ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button