
– ਭਾਰੀ ਮੀਂਹ ਦੌਰਾਨ ਸੰਗਤ ਦੇ ਠਾਠਾ ਮਾਰਦੇ ਇਕੱਠ ਨਾਲ ਭਦੌੜ ਰੈਲੀ ‘ਚ ਅਕਾਲੀ ਦਲ ਨੂੰ ਮਿਲਿਆ ਵੱਡਾ ਹੁੰਗਾਰਾ
– ਅਕਾਲੀ ਦਲ ਨੂੰ ਲੋਕਾਂ ਦੇ ਮਿਲ ਰਹੇ ਭਾਰੀ ਸਮਰਥਨ ਨੇ ਦੱਸ ਦਿੱਤਾ ਕਿ ਭਗਵੰਤ ਮਾਨ ਸਰਕਾਰ ਦੀ ਪੁੱਠੀ ਗਿਣਤੀ ਹੋਈ ਸ਼ੁਰੂ – ਬਿਕਰਮ ਸਿੰਘ ਮਜੀਠੀਆ
– ਕਿਹਾ, ਨਵੇਂ ਹਸਪਤਾਲ, ਸਕੂਲ, ਕਾਲਜ ਅਤੇ ਮੈਡੀਕਲ ਕਾਲਜ ਖੋਲਣ ਦੀ ਜਗ੍ਹਾ ਆਪ ਸਰਕਾਰ ਨੇ ਖੁਲਵਾਏ ਨਵੇਂ ਠੇਕੇ
– ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਜਗ੍ਹਾ ਆਪ ਸਰਕਾਰ ਨੇ ਰਾਜਸਥਾਨ,ਹਰਿਆਣਾ ਤੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਦਿੱਤੀਆਂ ਨੌਕਰੀਆਂ
– ਪੰਜਾਬ ਨੂੰ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕਰਨ ‘ਤੇ ਦਸਤਾਰਾਂ ਨੂੰ ਹੱਥ ਪਾਉਣ ਵਾਲੇ ਨਹੀਂ, ਪੰਜਾਬ ਦਾ ਦਰਦ ਸਮਝਣ ਵਾਲੀ ਪਾਰਟੀ ਦੀ ਲੋੜ੍ਹ
– ਪੰਜਾਬ ਨੂੰ ਉਮੀਦ ਸੀ ਕਿ ਗ੍ਰਿਹ ਮੰਤਰੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨਗੇ
– ਮਜੀਠੀਆ ਨੇ ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਤੇ ਮੁਲਾਜ਼ਮਾਂ ਦੇ ਹੱਕਾਂ ਲਈ ਕੀਤੀ ਆਵਾਜ਼ ਬੁਲੰਦ
– ਮੁੱਖ ਮੰਤਰੀ ਦੇ ਪੰਜਾਬ ‘ਚ ਨਿਵੇਸ਼ ਦੇ ਦਾਅਵੇ ਨੂੰ ਦੱਸਿਆ ਝੂਠ ਦਾ ਪੁਲੰਦਾ
ਚੰਡੀਗੜ੍ਹ 15 ਮਾਰਚ (ਨਵਜੌਤ ਕੇ ਬਾਵਾ ) – ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਦੌੜ ਰੈਲੀ ਦੌਰਾਨ ਭਾਰੀ ਮੀਂਹ ਦੌਰਾਨ ਸੰਗਤ ਦੇ ਠਾਠਾ ਮਾਰਦੇ ਇਕੱਠ ਨਾਲ ਅਕਾਲੀ ਦਲ ਨੂੰ ਜਿੱਥੇ ਵੱਡਾ ਹੁੰਗਾਰਾ ਮਿਲਿਆ ਉੱਥੇ ਇਸ ਦੌਰਾਨ ਪਾਰਟੀ ਵਰਕਰਾਂ ਵਿੱਚ ਵੀ ਅਥਾਹ ਜੋਸ਼ ਦੇਖਣ ਨੂੰ ਮਿਲਿਆ l ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਰ ਅਤੇ ਹਰਮਨ ਪਿਆਰੇ ਆਗੂ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਸੰਬੋਧਨ ਦੌਰਾਨ ਉਨ੍ਹਾਂ ਪ੍ਰਤੀ ਲੋਕਾਂ ਦਾ ਬੇਮਿਸਾਲ ਪਿਆਰ ਦੇਖਣ ਨੂੰ ਮਿਲਿਆ, ਜਦੋਂ ਉਹ ਭਾਰੀ ਮੀਂਹ ਦੌਰਾਨ ਸਿਰ ਉੱਤੇਂ ਕੁਰਸੀਆਂ ਰੱਖਕੇ ਸ. ਮਜੀਠੀਆ ਨੂੰ ਸੁਣਦੇ ਰਹੇ ਅਤੇ ਉਨ੍ਹਾਂ ਸਮੇਤ ਅਕਾਲੀ ਦਲ ਦੇ ਹੱਕ ‘ਚ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ l ਖ਼ਾਸ ਕਰ ਨੌਜਵਾਨਾਂ ਦੇ ਸਿਰ ਅਕਾਲੀ ਦਲ ਦੇ ਟਾਈਗਰ “ਮਜੀਠੀਆ” ਦਾ ਜਾਦੂ ਸਿਰ ਚੜ੍ਹ ਬੋਲਦਾ ਦੇਖਿਆ ਜਾ ਰਿਹਾ ਹੈ l
ਇਸ ਦੌਰਾਨ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੂੰ ਲੋਕਾਂ ਦੇ ਮਿਲ ਰਹੇ ਪਿਆਰ ਅਤੇ ਭਾਰੀ ਸਮਰਥਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ਼ਤਿਹਾਰਾਂ ਵਾਲੀ ਝੂਠੀ ਭਗਵੰਤ ਮਾਨ ਸਰਕਾਰ ਦੀ ਪੁੱਠੀ ਗਿਣਤੀ ਹੁਣ ਸ਼ੁਰੂ ਹੋ ਗਈ ਹੈ l ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੱਤਾ ‘ਚ ਆਉਣ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਮੈਨੀਫੈਸਟੋ ਵਿੱਚ ਨਵੇਂ ਹਸਪਤਾਲ, ਨਵੇਂ ਸਕੂਲ, ਨਵੇਂ ਕਾਲਜ, ਨਵੇਂ ਮੈਡੀਕਲ ਕਾਲਜ ਖੋਲਣ ਦਾ ਵਾਅਦਾ ਕੀਤਾ ਗਿਆ ਸੀ ਪਰ ਇੰਨਾਂ ਦੀ ਜਗ੍ਹਾ ਆਪ ਸਰਕਾਰ ਨੇ ਨਵੇਂ ਠੇਕੇ ਠੇਕੇ ਜਰੂਰ ਖੁਲਵਾ ਦਿੱਤੇ l ਉਹਨਾਂ ਕਿਹਾ ਕਿ ਦਿੱਲੀ ਵਿੱਚ ਵੀ ਇਹਨਾ ਨੇ ਥਾਂ ਥਾਂ ਨਵੇਂ ਠੇਕੇ ਖੁਲਵਾਏ ਅਤੇ ਵੱਡਾ ਸ਼ਰਾਬ ਘੁਟਾਲਾ ਸਾਹਮਣੇ ਆਇਆ ਅਤੇ ਪੰਜਾਬ ਵਿੱਚ ਵੀ ਅਜਿਹਾ ਹੀ ਵੱਡਾ ਘੁਟਾਲਾ ਹੋਇਆ ਹੈ, ਜਿਸਦਾ ਪਰਦਾਫਾਸ਼ ਸੂਬੇ ‘ਚ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ l ਉਹਨਾਂ ਕਿਹਾ ਕਿ ਇਸ ਸਰਕਾਰ ਨੇ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਂ ਮਿੰਟਾਂ ‘ਚ ਐਮਐਸਪੀ ਦੇਣ ਦਾ ਵਾਅਦਾ ਕਰਕੇ ਫਿਰ ਉਹਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਉੱਥੇ ਪੰਜਾਬ ਦੇ ਨੌਜਵਾਨਾਂ ਨਾਲ ਵੀ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਜਗ੍ਹਾ ਰਾਜਸਥਾਨ,ਹਰਿਆਣਾ ਤੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਦੇ ਦਿੱਤੀਆਂ l ਸ. ਮਜੀਠੀਆ ਨੇ ਕਿਹਾ ਕਿ ਜੇਕਰ ਸਾਡੇ ਨੌਜਵਾਨਾਂ ਧੀਆਂ ਭੈਣਾਂ ਨੇ ਆਪਣੀਆਂ ਨੌਕਰੀਆਂ ਅਤੇ ਮੁਲਾਜ਼ਮਾਂ ਨੇ ਆਪਣੇ ਹੱਕਾਂ ਲਈ ਇਹ ਸਰਕਾਰ ਖਿਲਾਫ ਆਵਾਜ਼ ਬੁਲੰਦ ਕੀਤੀ ਤਾਂ ਉਹਨਾਂ ਉੱਤੇ ਡਾਂਗਾਂ ਵਰਾ ਕੇ ਦਸਤਾਰਾਂ ਲਾਈਆਂ ਗਈਆਂ ਅਤੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਤੱਕ ਲਾ ਕੇ ਉਹਨਾਂ ਨਾਲ ਬਦਸਲੂਕੀ ਕੀਤੀ ਗਈ l ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਸੀ ਪੰਜਾਬ ਵਿੱਚ ਬਦਲਾਓ ਦੀ ਹਨੇਰੀ ਚਲੇਗੀ ਲੇਕਿਨ ਇਸ ਹਨੇਰੀ ਵਿਚ ਅੱਜ ਉਹ ਆਪ ਹੀ ਬਦਲਗੇ, ਆਮ ਘਰਾਂ ਦੇ ਮੁੰਡੇ ਹੁਣ “*ਕਾਕਾ ਜੀ*” ਹੋ ਗਏ l ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਪਹਿਲਾ ਦੀ ਇਸ ਵੀਡਿਉ ਵਿਚ ਪੰਜਾਬ ਦਾ ਖਜ਼ਾਨਾ ਮੰਤਰੀ ਹਰਪਾਲ ਚੀਮਾ ਕਹਿ ਰਿਹਾ ਸੀ ਕਿ “ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਬਹਾਲ ਕਰ ਦੇਵਾਂਗੇ ਪਰ ਹੁਣ ਤਾਂ ਚਾਰ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ, ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਅਤੇ ਟੀ ਡਏ ਤਾਂ ਨਹੀਂ ਮਿਲਿਆ ਪਰ ਡਾਂਗਾਂ ਨਾਲ ਉਨ੍ਹਾਂ ਨੂੰ ਜ਼ਖ਼ਮ ਜਰੂਰ ਦੇ ਦਿੱਤੇ ਜੌ ਪੰਜਾਬ ਅਤੇ ਪੰਜਾਬ ਦੇ ਮੁਲਾਜ਼ਮ ਕਦੇ ਨਹੀਂ ਭੁੱਲਣਗੇ l ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਇਹਨਾਂ ਮੁਲਾਜ਼ਮਾਂ ਨੂੰ ਭੁੱਲ ਗਈ ਜਿਹਨਾਂ ਦੇ ਯੋਗਦਾਨ ਦੀ ਬਦੌਲਤ ਇਹ ਸੱਤਾ ਦੀ ਪੌੜੀ ਚੜੇ ਸੀ। ਉਨ੍ਹਾਂ ਕਿਹਾ ਕਿ ਇਹਨਾਂ ਮੁਲਾਜ਼ਮਾਂ ਨਾਲ ਆਮ ਆਦਮੀ ਪਾਰਟੀ, ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਭਗਵੰਤ ਮਾਨ ਨੇ ਘੋਰ ਧੋਖਾ ਕਰਕੇ ਇਹਨਾਂ ਦੇ ਜਜ਼ਬਾਤਾਂ ਨਾਲ ਰਾਜਨੀਤੀ ਦੀ ਖੇਡ ਖੇਡੀ ਹੈ, ਹੁਣ ਇਸ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਕੇ ਪੰਜਾਬ ਦੇ ਮੁਲਾਜ਼ਮ ਵੀਰ ਅਤੇ ਭੈਣਾਂ ਹੀ ਇਸ ਖੇਡ ਨੂੰ ਬਦਲ ਦੇਣਗੇ l ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦਾ ਹੈ ਖਜ਼ਾਨਾ ਭਰਿਆ ਪਿਆ ਹੈ ਪੈਸੇ ਦੀ ਕੋਈ ਕਮੀਂ ਨਹੀਂ, ਹਾਂ ਸਰਕਾਰ ਕੋਲ ਖੁਦ ਦੀ ਇਸ਼ਤਿਹਾਰਬਾਜ਼ੀ ਲਈ ਪੈਸੇ ਦੀ ਕੋਈ ਕਮੀ ਨਹੀਂ ਪਰ ਮੁਲਾਜ਼ਮਾਂ ਅਤੇ ਪੰਜਾਬ ਦੇ ਵਿਕਾਸ ਲਈ ਸਰਕਾਰ ਕੋਲ ਪੈਸੇ ਨਹੀਂ l ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਵਾਬ ਦੇਵੇ ਕਿ ਜੇ ਖਜ਼ਾਨੇ ਚ ਪੈਸੇ ਦੀ ਕੋਈ ਕਮੀ ਨਹੀਂ ਤਾਂ ਫੇਰ ਮੁਲਾਜ਼ਮਾਂ ਦੀ ਪੈਨਸ਼ਨ ਲਗਾਉਣ ਲਗੇ ਪੈਸੇ ਦੀ ਕਿਉਂ ਕਮੀ ਹੋ ਜਾਂਦੀ ਹੈ ਜਦਕਿ ਤੁਹਾਡੇ ਅਕਾਲ ਅਰਵਿੰਦ ਕੇਜਰੀਵਾਲ ਵਾਸਤੇ ਤਾਂ ਤੁਹਾਡਾ “ਪਾਇਲਟ” ਚਾਰ ਵਾਰ ਦਿਨ ਵਿਚ ਦਿੱਲੀ ਤੋਂ ਪੰਜਾਬ ਦੀ ਉਡਾਨ ਭਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇੱਕ-ਇੱਕ ਪੈਸੇ ਦਾ ਇਹਨਾਂ ਤੋਂ ਹਿਸਾਬ ਲਿਆ ਜਾਵੇਗਾ। ਸ. ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ਨੂੰ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕਰਨ ‘ਤੇ ਦਸਤਾਰਾਂ ਨੂੰ ਹੱਥ ਪਾਉਣ ਵਾਲੇ ਨਹੀਂ, ਪੰਜਾਬ ਦਾ ਦਰਦ ਸਮਝਣ ਵਾਲੀ ਪਾਰਟੀ ਦੀ ਲੋੜ੍ਹ ਹੈ l ਉਨ੍ਹਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਕੱਚੇ ਅਤੇ ਪੱਕੇ ਸਾਰੇ ਮੁਲਾਜ਼ਮਾਂ ਦੇ ਮੁੱਖ ਮੁੱਦੇ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣਗੇ l ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪਤਨੀ ਬਠਿੰਡਾ ਦੀ ਐਸਐਸਪੀ ਜਯੋਤੀ ਯਾਦਵ ਪੰਜਾਬੀਆਂ ਦੀ ਦਸਤਾਰ ਨੂੰ ਹੱਥ ਪਾਉਣ ਦੀ ਹਿਮਾਕਤ ਕਰ ਚੁੱਕੀ ਹੈ ਪਰ ਹੁਣ ਪੰਜਾਬੀ ਅਤੇ ਪੀਲੀਆਂ ਦਸਤਾਰਾਂ ਵਾਲੇ ਝੂਠੀ ਸਰਕਾਰ ਅਤੇ ਇਸ ਸਰਕਾਰ ਦੇ ਇਸ਼ਾਰੇ ‘ਤੇ ਪੰਜਾਬੀਆਂ ਉੱਤੇ ਜੁਲਮ ਕਰਨ ਵਾਲੇ ਹੰਕਾਰੀ ਅਫਸਰਾਂ ਨੂੰ ਸਬਕ ਸਿਖਾਉਣਗੇ l ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਅਤੇ ਅਕਾਲੀ ਦਲ ਨੂੰ ਉਮੀਦ ਸੀ ਕਿ ਗ੍ਰਿਹ ਮੰਤਰੀ ਅਮਿਤ ਸ਼ਾਹ ਆਪਣੀ ਪੰਜਾਬ ਚ ਰੈਲੀ ਦੌਰਾਨ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨਗੇ ਪਰ ਉਹ ਪੰਜਾਬੀਆਂ ਨੂੰ ਮਾਯੂਸ ਕਰ ਗਏ l ਇਸ ਮੌਕੇ ਸ. ਮਜੀਠੀਆ ਨੇ ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਤੇ ਮੁਲਾਜ਼ਮਾਂ ਦੇ ਹੱਕਾਂ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਲੋਕ ਹੁਣ ਯਾਦ ਕਰਨ ਲੱਗੇ ਹਨ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦੇ ਕਿਸਾਨਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਸਮੇਤ ਹੋਰ ਵਰਗਾਂ ਦੇ ਮਸਲੇ ਕਿਸ ਤਰਾਂ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਪੰਜਾਬ ‘ਚ ਨਿਵੇਸ਼ ਦੇ ਦਾਅਵੇ ਝੂਠ ਦਾ ਪੁਲੰਦਾ ਹਨ ਕਿਉਂਕਿ ਜੇਕਰ ਪੰਜਾਬ ਵਿੱਚ ਵੱਡੇ ਉਦਯੋਗ ਰਿਫਾਇਨਰੀ ਅਤੇ ਨਿਵੇਸ਼ ਆਇਆ ਹੈ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਆਇਆ ਹੈ ਜਿਸ ਬਾਰੇ ਸਾਰਾ ਪੰਜਾਬ ਜਾਣਦਾ ਹੈ l ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਸੂਬੇ ਦੇ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਨ ਤੇ ਲੱਗੇ ਹੋਏ ਹਨ ਤੇ ਜੇਕਰ ਉਹਨਾਂ ਦੀ ਸਰਕਾਰ ਵੱਲੋਂ ਚਾਰ ਸਾਲ ਚ ਇੱਕ ਵੀ ਨਵੇਂ ਪ੍ਰੋਜੈਕਟ ਅਤੇ ਇੰਡਸਟਰੀ ਉਦਘਾਟਨ ਕੀਤਾ ਗਿਆ ਹੋਵੇ ਤਾਂ ਪੰਜਾਬ ਦੇ ਲੋਕਾਂ ਨੂੰ ਦੱਸ ਦੇਵੇ l ਉਹਨਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪਣੀ ਕੁਰਸੀ ਲਈ ਪੰਜਾਬ ਦੇ ਪਾਣੀ, ਚੰਡੀਗੜ੍ਹ ਉੱਤੇ ਪੰਜਾਬ ਦੇ ਦਾਅਵੇ ਅਤੇ ਵਿਧਾਨ ਸਭਾ ਉੱਤੇ ਪੰਜਾਬ ਦੇ ਦਾਅਵੇ ਤੋਂ ਪਿੱਛੇ ਹਟ ਸਕਦਾ ਹੈ, ਉਹ ਪੰਜਾਬ ਅਤੇ ਪੰਜਾਬੀਆਂ ਲਈ ਕੀ ਕਰ ਸਕਦਾ ਹੈ l
ਡੱਬੀ
ਮੁੱਖ ਮੰਤਰੀ ਦੇ ਵਿਭਾਗ ‘ਚ ਹੋਏ ਬਹੁ ਕਰੋੜੀ ਪੰਜੀਰੀ ਘੁਟਾਲੇ ਉੱਤੇ ਸਰਕਾਰ ਅਤੇ ਮੁੱਖ ਮੰਤਰੀ ਚੁੱਪ ਕਿਉਂ
ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਿਛਲੇ ਦਿਨੀ ਉਹਨਾਂ ਵੱਲੋਂ ਮੁੱਖ ਮੰਤਰੀ ਦੇ ਆਪਣੇ ਸਹਿਕਾਰੀ ਵਿਭਾਗ ਵਿੱਚ ਬਹੁਤ ਕਰੋੜੀ ਪੰਜੀਰੀ ਘੁਟਾਲੇ ਦਾ ਤੱਥਾਂ ਸਮੇਤ ਪਰਦਾਫਾਸ਼ ਕੀਤਾ ਗਿਆ ਸੀ ਉਸ ਉੱਤੇ ਨਾ ਮੁੱਖ ਮੰਤਰੀ ਨਾ ਪੰਜਾਬ ਦੇ ਕਿਸੇ ਮੰਤਰੀ ਅਤੇ ਨਾ ਹੀ ਕਿਸੇ ਹੋਰ ਨੁਮਾਇੰਦੇ ਨੇ ਹੁਣ ਤੱਕ ਆਪਣਾ ਪੱਖ ਰੱਖਿਆ l ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਚੁੱਪੀ ਇਸ ਵੱਡੇ ਘੁਟਾਲੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਵੱਲ ਖੁੱਲਾ ਇਸ਼ਾਰਾ ਕਰ ਰਹੀ ਹੈ l




