Uncategorized
Trending

ਮੌਜੂਦਾ AAP MLA ਗਗਨ ਅਨਮੋਲ ਦੇ ਪਤੀ ਨੂੰ 2 ਸਾਲ ਦੀ ਸਜ਼ਾ

ਡੇਰਾ ਬੱਸੀ – ਕਰੋੜਾਂ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ, ਡੇਰਾ ਬੱਸੀ ਦੀ ਅਦਾਲਤ ਨੇ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ – ਜਿਸ ਵਿੱਚ ਇੱਕ ਮੌਜੂਦਾ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਵੀ ਸ਼ਾਮਲ ਹਨ – ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਮਾਮਲਾ ਇੱਕ ਹਾਊਸਿੰਗ ਪ੍ਰੋਜੈਕਟ ਕੰਪਨੀ ਵਿੱਚ ਭਾਈਵਾਲਾਂ ਨਾਲ ਸਬੰਧਤ ਹੈ। ਇਸ ਵਿੱਚ ₹3.5 ਕਰੋੜ ਦੇ ਚੈੱਕ ਦੇ ਬਾਊਂਸ ਹੋਣ ਦੇ ਦੋਸ਼ ਸ਼ਾਮਲ ਹਨ। ਦੋਸ਼ੀਆਂ ‘ਚ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਵਾਸੀ ਜ਼ੀਰਕਪੁਰ ਸਣੇ ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਸ਼ਾਮਲ ਹਨ। ਕਰੀਬ ਸੱਤ ਸਾਲ ਚੱਲੇ ਕੇਸ ਦੀ ਸੁਣਵਾਈ ਮਗਰੋਂ ਇਹ ਫ਼ੈਸਲਾ ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ ਪਰਨੀਤ ਕੌਰ ਵੱਲੋਂ ਸੁਣਾਇਆ ਗਿਆ ਹੈ। ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਸਜ਼ਾ ਅਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਮੌਕੇ ‘ਤੇ ਤਿੰਨਾਂ ਨੇ ਜ਼ਮਾਨਤ ਲੈ ਲਈ। ਕਮਲਜੀਤ ਸਿੰਘ ਕਾਮਾ ਨੇ ਠੱਗੀ ਦੇ ਮਾਮਲੇ ਸਬੰਧੀ ਸਾਲ 2018 ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।

Related Articles

Leave a Reply

Your email address will not be published. Required fields are marked *

Back to top button