ਅੰਤਰਰਾਸ਼ਟਰੀ ਗਿੱਧਾ ਮੁਕਾਬਲੇ ‘ਚ “ਸੁਖਮਨੀ ਅਸੋਸੀਏਸ਼ਨ ਬਾਰਸਿਲੋਨਾ” ਦੀ ਪ੍ਰਧਾਨ ਰਜਿੰਦਰ ਕੌਰ ਰੋਜ਼ੀ ਨੇ ਕੀਤੀ ਸ਼ਿਰਕਤ

ਸਪੇਨ – (ਨਵਜੋਤ ਬਾਵਾ)- ਸਪੇਨ ਚ ਅੰਤਰਰਾਸ਼ਟਰੀ ਗਿੱਧਾ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ “ਸੁਖਮਨੀ ਅਸੋਸੀਏਸ਼ਨ ਬਾਰਸਿਲੋਨਾ” ਦੀ ਪ੍ਰਧਾਨ ਰਜਿੰਦਰ ਕੌਰ ਰੋਜ਼ੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ l ਉਨ੍ਹਾਂ ਇਸ ਮੌਕੇ ਕਿਹਾ ਕਿ ਹਾਲਾਂਕਿ ਅੱਜ ਵੀ ਕਈ ਪਰਿਵਾਰਾਂ ਵੱਲੋਂ ਆਪਣੀਆਂ ਧੀਆਂ ਨੂੰ ਦੇਸ਼ ਤੋਂ ਬਾਹਰ ਭੇਜਣ ਦੀ ਇਜਾਜਤ ਨਹੀਂ ਦਿੱਤੀ ਜਾਂਦੀ, ਫਿਰ ਵੀ ਉਨ੍ਹਾਂ ਨੇ ਇਹ ਸਾਫ ਕਰ ਦਿੱਤਾ ਕਿ ਜਿੱਥੇ ਇਰਾਦਾ ਹੋਵੇ ਉੱਥੇ ਰਾਹ ਬਣ ਹੀ ਜਾਂਦੇ ਹਨ।
ਮੈਨਚੈਸਟਰ ਤੋਂ, ਚੜ੍ਹਦੇ ਤੇ ਲੰਘਦੇ ਪੰਜਾਬ — ਦੋਹਾਂ ਨੂੰ ਇਕ ਕਰਨ ਵਾਲੀ ਸਾਂਝਾ ਪੰਜਾਬ ਦੀ ਪ੍ਰਧਾਨ ਰੋਜ਼ੀ ਨੇ ਦੱਸਿਆ ਕਿ ਇਹ ਸਮਾਗਮ ਸਿਰਫ਼ ਧਾਰਮਿਕ ਨਹੀਂ ਸਗੋਂ ਸਾਂਝ, ਇੱਕਤਾ ਅਤੇ ਪਿਆਰ ਦਾ ਪੈਗ਼ਾਮ ਵੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਪੰਜਾਬ – ਸਾਂਝਾ ਪੰਜਾਬ ਹੈ!
ਚੌਥਾ ਅੰਤਰਰਾਸ਼ਟਰੀ ਗਿੱਧਾ ਮੁਕਾਬਲਾ
ਪ੍ਰੀ-ਰਿਕਾਰਡਡ ਸ਼੍ਰੇਣੀ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ:
• ਸੱਗੀ ਫੁੱਲ – ਟੈਲਫਰਡ ਤੋਂ
• ਟਿੱਠ ਪੰਜਾਬਣ – ਵਿੱਲਨਹਾਲ ਤੋਂ
• ਸਾਂਝਾ ਪੰਜਾਬ – ਮੈਨਚੈਸਟਰ ਤੋਂ
• ਸੁਖਮਨੀ ਅਸੋਸੀਏਸ਼ਨ – ਬਾਰਸਿਲੋਨਾ ਤੋਂ
ਤੀਜੀ ਰਨਰ-ਅੱਪ: ਸੁਖਮਨੀ ਅਸੋਸੀਏਸ਼ਨ, ਬਾਰਸਿਲੋਨਾ
ਰਜਿੰਦਰ ਕੌਰ ਵੱਲੋਂ ਐਲਾਨ – ਸਪੇਨ ਵਿੱਚ “ਟੈਲੰਟਡ ਪੰਜਾਬਣ” ਮੁਕਾਬਲੇ ਦਾ ਦੂਜਾ ਐਡੀਸ਼ਨ ਜਲਦੀ ਕਰਵਾਇਆ ਜਾਵੇਗਾ
ਬਾਰਸਿਲੋਨਾ ਤੋਂ ਸੁਖਮਨੀ ਅਸੋਸੀਏਸ਼ਨ ਦੀ ਪ੍ਰਧਾਨ ਰਜਿੰਦਰ ਕੌਰ ਨੇ ਦੱਸਿਆ ਕਿ ਬਹੁਤ ਜਲਦੀ ਸਪੇਨ ਵਿੱਚ “ਟੈਲੰਟਡ ਪੰਜਾਬਣ” ਮੁਕਾਬਲੇ ਦਾ ਦੂਜਾ ਸੰਸਕਰਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਸਿਰਫ਼ ਸਾਂਸਕ੍ਰਿਤਕ ਪਹਿਚਾਣ ਨੂੰ ਉਜਾਗਰ ਕਰਨ ਲਈ ਨਹੀਂ, ਸਗੋਂ ਨੌਜਵਾਨ ਪੰਜਾਬਣਾਂ ਨੂੰ ਮੰਚ ਮੁਹੱਈਆ ਕਰਵਾਉਣ ਲਈ ਹੈ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮੁਕਾਬਲੇ ਦਾ ਅੰਤਿਮ ਰਾਊਂਡ ਅੰਤਰਰਾਸ਼ਟਰੀ ਪੱਧਰ ’ਤੇ ਮੈਨਚੈਸਟਰ ਵਿੱਚ ਕਰਵਾਇਆ ਜਾਵੇਗਾ, ਜਿੱਥੇ ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਦੀਆਂ ਟੀਮਾਂ ਆਪਣੀ ਕਲਾ ਦਾ ਜਲਵਾ ਵਿਖਾਊਣਗੀਆਂ।