
ਦਿੱਲੀ – ਹਾਕੀ ਏਸ਼ੀਆ ਕਾ ਫਾਈਨਲ ਮੁਕਾਬਲੇ ‘ਚ ਭਾਰਤ ਨੇ ਵੱਡੀ ਜਿੱਤ ਦਰਜ ਕੀਤੀ ਹੈ। ਫਾਈਨਲ ਮੁਕਾਬਲੇ ਚ ਭਾਰਤ ਨੇ ਚਾਰ ਇੱਕ ਨਾਲ ਜਿੱਤ ਦਰਜ ਕਰਕੇ ਕੋਰੀਆ ਨੂੰ ਹਰਾਇਆ ਹੈ। ਤੇ ਹੁਣ ਮੈਨੂੰ ਸਾਬਕਾ ਹਾਕੀ ਖਿਡਾਰੀ ਗਗਨ ਅਜੀਤ ਸਿੰਘ ਨੇ ਗੱਲਬਾਤ ਕਰਦੇ ਆਂ ਕਿਹਾ ਕਿ ਜੇਕਰ ਇਸੇ ਮਜਬੂਤੇ ਨਾਲ ਸਾਡੀ ਹਾਕੀ ਟੀਮ ਪ੍ਰਦਰਸ਼ਨ ਕਰਦੀ ਰਹੀ ਤਾਂ ਵਿਸ਼ਵ ਕੱਪ ਵੀ ਸਾਨੂੰ ਹੀ ਮਿਲੇਗਾ l ਦੱਸਣ ਯੋਗ ਹੈ ਕਿ ਇਸ ਵੱਡੀ ਜਿੱਤ ਨਾਲ ਭਾਰਤ 2026 ‘ਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਕਵਾਲੀਫਾਈ ਕਰ ਲਿਆ ਹੈ।