ਪੰਜਾਬਪ੍ਰਮੁੱਖ ਖਬਰਾਂ
Trending

ਮੰਤਰੀ ਨੂੰ ਬਚਾਉਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪਰਿਵਾਰ ਅਤੇ ਵਿਰੋਧੀ ਧਿਰਾਂ ਦੇ ਦਬਾਅ ਅੱਗੇ ਝੁਕੀ ਮਾਨ ਸਰਕਾਰ – ਬਿਕਰਮ ਸਿੰਘ ਮਜੀਠੀਆ 

 

-ਆਪਣੇ ਗੁੰਡੇ ਮੰਤਰੀ ਨੂੰ ਬਚਾਉਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵਿਰੋਧੀ ਦੇ ਦਬਾਅ ਅਤੇ ਪਰਿਵਾਰ ਦੇ ਵਿਰਲਾਪ ਅੱਗੇ ਝੁਕੀ ਮਾਨ ਸਰਕਾਰ – ਬਿਕਰਮ ਸਿੰਘ ਮਜੀਠੀਆ

 

– ਕਿਹਾ, ਸਾਰੇ ਪੰਜਾਬ ‘ਚ ਸਰਕਾਰ ਖਿਲਾਫ ਰੋਸ ਦੇ ਚਲਦੇ ਆਪਣੇ ਗੁੰਡੇ ਮੰਤਰੀ ਨੂੰ ਗ੍ਰਿਫਤਾਰ ਕਰਨ ਲਈ ਮਜਬੂਰ ਹੋਈ ਮਾਨ ਸਰਕਾਰ

 

– ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਅਤੇ ਪਰਿਵਾਰ ਨੂੰ ਪੂਰਨ ਇਨਸਾਫ਼ ਲਈ ਸੀਬੀਆਈ ਜਾਂਚ ਜਰੂਰੀ

 

– *ਕਾਬਿਲ ਅਫ਼ਸਰ ਦੇ ਖੂਨ ਨਾਲ ਇੱਕਲੇ ਭ੍ਰਿਸ਼ਟ ਮੰਤਰੀ ਦੇ ਹੀ ਨਹੀਂ ਸਗੋਂ ਪੂਰੀ ਸਰਕਾਰ ਦੇ ਹੱਥ ਲਿਬੜੇ ਹੋਏ ਹਨ*

 

– *ਸੀਬੀਆਈ ਜਾਂਚ ‘ਚ ਭ੍ਰਿਸ਼ਟ ਮੰਤਰੀ ਦੇ ਗੁਨਾਹਾਂ ਦੀਆਂ ਤਾਰਾਂ ਮੁੱਖ ਮੰਤਰੀ, ਕੇਜਰੀਵਾਲ ਅਤੇ ਦਿੱਲੀ ਦੇ ਆਗੂਆਂ ਤੱਕ ਜੁੜੇ ਹੋਣ ਦੇ ਹੋ ਸਕਦੇ ਹਨ ਖੁਲਾਸੇ*

 

ਮੁੱਖਮੰਤਰੀ ਦਾ ਭੁੱਲਰ ਦੀ ਗਿਰਫਤਾਰੀ ਨੂੰ ਲੈਕੇ ਟਵੀਟ ਬੇਸ਼ਰਮੀ ਦੀ ਹੱਦ

 

– ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਵਾਉਣ ਤਕ ਅਕਾਲੀ ਦਲ ਮੋਰਚਾ ਲਾਕੇ ਰਖੇਗਾ

 

ਚੰਡੀਗੜ੍ਹ 23 ਮਾਰਚ ( ) -ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਬੇਕਸੂਰ ਅਤੇ ਕਾਬਲ ਅਧਿਕਾਰੀ ਗਗਨ ਰੰਧਾਵਾ ਦੀ ਮੌਤ ਲਈ ਸਿੱਧੇ ਤੌਰ ‘ਤੇ ਕਸੂਰਵਾਰ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਭੁੱਲਰ ਦੀ ਹੋਈ ਗ੍ਰਿਫ਼ਤਾਰੀ ਮਗਰੋਂ *ਇਸ ਲੜਾਈ ‘ਚ ਪਰਿਵਾਰ , ਪੰਜਾਬ, ਹੈ ਆਮ ਇਨਸਾਨ, ਮੁਲਾਜ਼ਮਾਂ ਅਤੇ ਅਕਾਲੀ ਦਲ ਦੀ ਪਹਿਲੀ ਜਿੱਤ ਲਈ ਅਕਾਲ ਪੁਰਖ ਦਾ ਕੋਟਨ ਕੋਟ ਧੰਨਵਾਦ ਕਰਦਿਆਂ ਕਿਹਾ ਕਿ ਅਜੇ ਇਹ ਸ਼ੁਰੂਆਤ ਹੈ ਇਸ ਮਸਲੇ ਉੱਤੇ ਉਹ ਆਪਣੀ ਲੜਾਈ ਉਦੋਂ ਤਕ ਜਾਰੀ ਰੱਖਣਗੇ ਜਦੋਂ ਤਕ ਇਸ ਅੰਨੀ ਤਾਕਤ ਦੇ ਨਸ਼ੇ ‘ਚ ਕੀਤੇ ਗਏ ਸਿਆਸੀ ਕਤਲ ਦੇ ਹਰ ਪਹਿਲੂ ਨੂੰ ਬੇਨਕਾਬ ਕਰਕੇ ਇੱਕ ਇੱਕ ਦੋਸ਼ੀ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀ ਜਾਂਦੀਆਂ* l ਉਥੇ ਹੀ ਉਹਨਾਂ ਨੇ ਅੱਜ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਬਾਰੇ ਦਿੱਤਾ ਬਿਆਨ ਬੇਸ਼ਰਮੀ ਭਰਭੂਰ ਹੈ ਜਿਸ ਤਰ੍ਹਾਂ ਮੁੱਖਮੰਤਰੀ ਨੇ ਕਿਹਾ ਕਿ ਉਹਨਾਂ ਦਾ ਪੰਜਾਬ ਸਾਰਾ ਘਰ ਹੈ ਤਾਂ ਮੁੱਖਮੰਤਰੀ ਸਾਹਿਬ ਤੁਸੀ ਪੀੜਿਤ ਦੇ ਘਰ ਜਾਣ ਦੀ ਵਜਾਏ ਅੰਮ੍ਰਿਤਸਰ ਗਾਣੇ ਸੁਣਨ ਦੀ ਜਿਆਦਾ ਤਰਜੀਹ ਦਿੱਤੀ। ਉਹਨਾਂ ਨੇ ਕਿਹਾ ਕਿ ਇਸ ਸਮੇਂ ਸਰਕਾਰ ਦਾ ਕੰਮ ਹੀ ਫਰਮਾਇਸ਼ ਅਤੇ ਕੈਸ਼ ਤੇ ਚਕ ਰਿਹਾ ਹੈ

 

ਸ . ਮਜੀਠੀਆ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਭ੍ਰਿਸ਼ਟ ਅਤੇ ਗੁੰਡੇ ਮੰਤਰੀ ਨੂੰ ਬਚਾਉਣ ਲਈ ਲੱਖ ਕੋਸ਼ਿਸ਼ਾਂ ਕੀਤੀਆਂ ਪਰ ਸਾਰੀਆਂ ਵਿਰੋਧੀ ਪਾਰਟੀਆਂ ਦੇ ਦਬਾਅ, ਪਰਵਾਰ ਦੇ ਵਿਰਲਾਪ ਅਤੇ ਸਰਕਾਰ ਦੇ ਖਿਲਾਫ ਪੂਰੇ ਪੰਜਾਬ ‘ਚ ਉੱਠੀ ਰੋਸ ਲਹਿਰ ਦੇ ਚਲਦਿਆਂ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਖਰ ਆਪਣੇ ਇਸ ਦੋਸ਼ੀ ਮੰਤਰੀ ਨੂੰ ਗ੍ਰਿਫਤਾਰ ਕਰਨਾ ਹੀ ਪਿਆ ਜੋਕਿ ਸਰਕਾਰ ਨਹੀਂ ਕਰਨਾ ਚਾਹੁੰਦੀ ਸੀ l

ਉਹਨਾਂ ਕਿਹਾ ਕਿ ਜਿਵੇਂ ਇਸ ਗੰਭੀਰ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਵਿੱਚ ਸਰਕਾਰ ਨੇ ਜਾਣ ਬੁੱਝ ਕੇ ਆਪਣੇ ਮੰਤਰੀ ਨੂੰ ਬਚਾਉਣ ਲਈ ਦੇਰੀ ਕੀਤੀ ਉਸੇ ਤਰ੍ਹਾਂ ਵਿਰੋਧੀ ਪਾਰਟੀਆਂ, ਪਰਿਵਾਰ ਅਤੇ ਪੰਜਾਬ ਵਿੱਚ ਉੱਠੇ ਵਿਰੋਧ ਦੇ ਬਾਵਜੂਦ ਮੰਤਰੀ ਨੂੰ ਗ੍ਰਿਫਤਾਰ ਕਰਨ ਵਿੱਚ ਦੇਰੀ ਨਾਲ ਚੁੱਕਿਆ ਗਿਆ ਕਦਮ ਹੈ l ਉਹਨਾਂ ਕਿਹਾ ਕਿ ਇਸ ਗੰਭੀਰ ਮਾਮਲੇ ਨੂੰ ਲੈ ਕੇ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਨੇ *ਆਪਣੀ ਤਾਕਤ ਦੇ ਨਸ਼ੇ ਵਿੱਚ ਇੱਕ ਬੇਕਸੂਰ ਅਫਸਰ ਨੂੰ ਮੌਤ ਦੇ ਮੂੰਹ ਵਿੱਚ ਧੱਕ ਕੇ ਉਸਦੇ ਪਰਿਵਾਰ ਨੂੰ ਰੋਲ ਦਿੱਤਾ*, ਕਿੰਨੀ ਗੰਭੀਰ ਹੈ ਇਸ ਗੱਲ ਤੋਂ ਪਤਾ ਚਲਦਾ ਹੈ ਕਿ ਐਨੇ ਵੱਡੇ ਵਿਰੋਧ ਦੇ ਬਾਵਜੂਦ ਇਹ ਸਰਕਾਰ ਆਪਣੇ ਭ੍ਰਿਸ਼ਟ ਮੰਤਰੀ ਖਿਲਾਫ ਕੋਈ ਵੀ ਕਦਮ ਚੁੱਕਣ ਲੱਗੇ 100 ਵਾਰ ਸੋਚ ਕੇ ਕਾਰਵਾਈ ਕਰ ਰਹੀ ਹੈ ਜਿਸ ਤੋਂ ਸਾਫ ਹੁੰਦਾ ਹੈ ਕਿ ਉਸ *ਕਾਬਲ ਤੇ ਇਮਾਨਦਾਰ ਅਫਸਰ ਦੇ ਖੂਨ ਨਾਲ ਇਕੱਲੇ ਇਸ ਗੁਣ ਦੇ ਅਤੇ ਭ੍ਰਿਸ਼ਟ ਮੰਤਰੀ ਦੇ ਕਪੜੇ ਨਹੀਂ ਲਿਬੜੇ ਹੋਏ ਸਗੋਂ ਸਾਰੀ ਸਰਕਾਰ ਦੇ ਕਪੜੇ ਉਸ ਇਮਾਨਦਾਰ ਅਧਿਕਾਰੀ ਦੇ ਖੂਨ ਨਾਲ ਤਰ ਹੋ ਚੁੱਕੇ ਹਨ* ਉਸਦੇ ਬਾਵਜੂਦ ਸਰਕਾਰ ਬੇਸ਼ਰਮੀ ਨਾਲ ਆਪਣੇ ਮੰਤਰੀ ਨੂੰ ਬਚਾਉਣ ਉੱਤੇ ਲੱਗੀ ਹੋਈ ਹੈ l ਉਹਨਾਂ ਕਿਹਾ ਕਿ ਵਿਰੋਧੀ ਤਰ੍ਹਾਂ ਅਤੇ ਲੋਕ ਰੋਹ ਦੇ ਅੱਗੇ ਸਰਕਾਰ ਨੇ ਆਪਣੇ ਮੰਤਰੀ ਨੂੰ ਗ੍ਰਿਫਤਾਰ ਤਾਂ ਕਰ ਲਿਆ ਪਰ ਜਦੋਂ ਤੱਕ ਇਸ ਮਾਮਲੇ ਦੀ ਉੱਚ ਪੱਧਰੀ ਸੀਬੀਆਈ ਜਾਂਚ ਨਹੀਂ ਹੁੰਦੀ ਇਸ ਮਾਮਲੇ ਵਿਚ ਹਰ ਉਹ ਪਹਿਲੂ ਬੇਪਰਦਾ ਨਹੀਂ ਹੋ ਸਕਦਾ ਜਿਸਦੇ ਪਿੱਛੇ ਆਪ ਦੇ ਗੁੰਡੇ ਮੰਤਰੀ ਅਤੇ ਸਰਕਾਰ ਵਲੋਂ ਘਿਨਾਉਣੀ ਸਾਜ਼ਿਸ਼ ਰਚੀ ਗਈ ਸੀ l ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਾ ਕੇ ਇਸ *ਸਿਆਸੀ ਕਤਲ” ਦੇ ਹਰ ਦੋਸ਼ੀ* ਨੂੰ ਨੂੰ ਸਖਤ ਸਜ਼ਾਵਾਂ ਨਹੀਂ ਦਵਾ ਦਿੰਦੇ ਸ਼੍ਰੋਮਣੀ ਅਕਾਲੀ ਦਲ ਮੋਰਚਾ ਲਾ ਕੇ ਰੱਖੇਗਾ ਤਾਂ ਜੋ ਇਹ ਵੀ ਸਾਫ਼ ਹੋ ਸਕੇ ਕਿ *ਟੈਂਡਰਾਂ ਅਤੇ ਪੈਸੇ ਦੀ ਅੰਨ੍ਹੀ ਭੁੱਖ ਦੇ ਪਰਦੇ ਪਿੱਛੇ ਮੰਤਰੀ ਲਾਲਜੀਤ ਭੁੱਲਰ ਦੇ ਇਲਾਵਾ ਉਸਦੇ ਕਿਹੜੇ ਪਰਿਵਾਰਕ ਮੈਂਬਰ ਅਤੇ ਹੋਰ ਰਿਸ਼ਤੇਦਾਰ ਸ਼ਾਮਿਲ ਸਨ* l ਉਨਾਂ ਕਿਹਾ ਕਿ ਇਸ ਮਾਮਲੇ ਵਿਚ *ਪਰਿਵਾਰ ਦੀ ਇੱਛਾ ਅਨੁਸਾਰ ਜਿਥੇ ਮ੍ਰਿਤਕ ਦਾ ਪੋਸਟ ਮਾਰਟਮ ਪੀਜੀਆਈ ਜਾਂ ਐਮਜ਼ ਦੇ ਡਾਕਟਰਾਂ ਵਾਲੇ ਬੋਰਡ* ਤੋਂ ਜਰੂਰੀ ਹੋ ਜਾਂਦਾ ਹੈ ਤਾਂ ਜੌ ਇਸ *ਕਾਬਿਲ ਅਫ਼ਸਰ ਦੇ ਸ਼ਰੀਰ ਤੇ ਲੱਗੇ ਹਰ ਇੱਕ ਫੱਟ ਪਿਛਲੀ ਘਿਨਾਉਣੀ ਤਸਵੀਰ* ਅਤੇ ਉਸਦੇ ਦੋਸ਼ੀਆਂ ਦੇ ਚਿਹਰੇ ਨੰਗੇ ਹੋਕੇ ਸੱਚਾਈ ਤੋਂ ਪਰਦਾ ਉੱਠ ਸਕੇ, ਉੱਥੇ ਇਸ ਮਾਮਲੇ ਦੀ ਸੀਬੀਆਈ ਜਾਂਚ ਇਸ ਲਈ ਜਰੂਰੀ ਹੈ ਕਿਉਂਕਿ ਮਾਮਲੇ *ਫਰਜ਼ੀ ਇਨਕਲਾਬੀਆਂ ਦੇ ਗੁੰਡੇ ਅਤੇ ਭ੍ਰਿਸ਼ਟ ਮੰਤਰੀ ਦੀ ਵਹਿਸ਼ਤ* ਨਾਲ ਜੁੜਿਆ ਹੈ ਅਤੇ ਜਾਂਚ ਸੀਬੀਆਈ ਜਾਂਚ ਵਿਚ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਜਿਸ ਨਾਲ *ਇਸ ਗੁੰਡੇ ਮੰਤਰੀ ਦੇ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਇਲਾਵਾ ਉਸਦੇ ਪੀਏ, ਪਰਿਵਾਰਕ ਮੈਬਰਾਂ ਅਤੇ ਹੋਰ ਕਰੀਬੀਆਂ ਦੇ ਇਸ ਗੁਨਾਹ ਦੇ ਇਲਾਵਾ ਹੋਰ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਮਾਮਲਿਆਂ ਨਾਲ ਜੁੜੀਆਂ ਤਾਰਾਂ* ਬਾਰੇ ਵੀ ਖੁਲਾਸੇ ਹੋ ਸਕਣ l

ਉਨ੍ਹਾਂ ਕਿਹਾ ਕਿ *ਸੀਬੀਆਈ ਜਾਂਚ ਨਾਲ ਇਸ ਭ੍ਰਿਸ਼ਟ ਮੰਤਰੀ ਦੇ ਵੱਡੇ ਪੱਧਰ ਤੇ ਕਿਤੇ ਜਾ ਰਹੇ ਗੁਨਾਹਾਂ ਦੀਆਂ ਤਾਰਾਂ ਮੁੱਖ ਮੰਤਰੀ , ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਹੋਰ ਦਿੱਲੀ ਦੇ ਆਗੂਆਂ ਤੱਕ ਪੁੱਜੀਆਂ ਹੋਈਆਂ ਹਨ* ਇਸਦਾ ਖੁਲਾਸਾ ਵੀ ਹੋ ਸਕਦਾ ਹੈ l

ਉਨ੍ਹਾਂ ਕਿਹਾ ਕਿ ਇੱਕ ਕਾਬਿਲ ਅਤੇ ਇਮਾਨਦਾਰ ਅਫ਼ਸਰ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰਤਾੜਿਤ ਕਰਨਾ, ਡਰਾਉਣਾ, ਧਮਕਾਉਣਾ ਜਿਸ ਲਈ ਉਨਾਂ ਨੂੰ ਆਤਮਹੱਤਿਆ ਲਈ ਮਜ਼ਬੂਰ ਹੋਣਾ ਪਿਆ ਅਸਲ ਵਿਚ ਇਹ ਇੱਕ ਸਿਆਸੀ ਕਤਲ ਹੈ l ਇਸਦੇ ਬਾਵਜੂਦ ਸਰਕਾਰ ਓਂ ਆਪਣੇ ਮੰਤਰੀ ਨੂੰ ਬਚਾਉਣ ਲਈ ਹਰ ਹੱਥਕੰਡਾ ਪਨਾਇਆ ਗਿਆ, ਮ੍ਰਿਤਕ ਅਫਸਰ ਨੂੰ ਬਦਨਾਮ ਤੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਪੀੜਤ ਪਰਿਵਾਰ FIR ਦਰਜ ਕਰਵਾਉਣ ਲਈ ਖੱਜਲ ਖੁਆਰ ਹੋਇਆ ਇਹ ਸਰਕਾਰ ਦੀ ਬੇਸ਼ਰਮੀ ਨੂੰ ਬਿਆਨ ਕਰਦਾ ਹੈ l ਉਨ੍ਹਾਂ ਕਿਹਾ ਕਿ ਅਜੇ ਸਿਰਫ਼ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਹੋਈ ਹੈ, ਉਸ ਦਾ ਪਿਤਾ ਅਤੇ ਪੀਏ ਸਮੇਤ ਹੋਰ ਲੋਕ ਜੋ ਇਸ ਸਾਜ਼ਿਸ਼ ਵਿੱਚ ਸ਼ਾਮਿਲ ਸਨ ਉਨਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਕਿਹਾ ਕਿ ਜਦ ਡਾ. ਰੰਧਾਵਾ ਵੱਲੋਂ ਡਿਪਟੀ ਕਮਿਸ਼ਨਰ ਤਰਾਂ ਤਾਰਨ ਸਾਹਿਬ ਅਤੇ ਆਪਣੇ ਮਹਿਕਮੇ ਦੇ MD ਨੂੰ ਚਿੱਠੀ ਰਾਹੀਂ ਮੰਤਰੀ ਵੱਲੋਂ ਹੋ ਰਹੀ ਧੱਕੇਸ਼ਾਹੀ ਬਾਰੇ ਦੱਸਿਆ ਤਾਂ ਇੰਟੈਲੀਜੈਂਸ ਅਤੇ ਕਾਰਜਕਾਰੀ ਡੀਜੀਪੀ ਨੇ ਕਰਵਾਈ ਕਰਨ ਦੀ ਬਜਾਏ ਇਸ ਭ੍ਰਿਸ਼ਟ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਮਾਮਲੇ ਤੋਂ ਜਾਣੂੰ ਹੋਣ ਦੇ ਬਾਵਜੂਦ *ਮੁੱਖ ਮੰਤਰੀ ਨੇ ਆਪਣੇ ਗੁੰਡੇ ਮੰਤਰੀ ਖਿਲਾਫ ਕੋਈ ਐਕਸ਼ਨ ਕਿਉਂ* ਨਹੀਂ ਲਿਆ , ਇਸ ਲਈ ਇਸ ਮਾਮਲੇ ਦੇ ਹਰ ਪਹਿਲੂ ਦੀ ਗਹਿਰਾਈ ਨਾਲ ਸੀਬੀਆਈ ਜਾਂਚ ਜਰੂਰੀ ਹੈ l l

Related Articles

Leave a Reply

Your email address will not be published. Required fields are marked *

Back to top button