ਚੰਡੀਗੜ੍ਹ ‘ਚ ਕਰੋਨਾ ਨਾਲ ਪਹਿਲੀ ਮੌਤ, ਕੇਸ ਵਧਣ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਸੱਦੀ ਮੀਟਿੰਗ

ਚੰਡੀਗੜ੍ਹ (ਅਸ਼ਵਨੀ ਕਪਤਾਨ) – ਚੰਡੀਗੜ੍ਹ ਚ ਕਰੋਨਾ ਨਾਲ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਸੈਕਟਰ 32 ਵਿੱਚ ਦਾਖਲ ਕਰੋਨਾ ਦੇ ਮਰੀਜ਼ ਨੇ ਅੱਜ ਸਵੇਰੇ ਤੜਕੇ ਦਮ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮਰੀਜ਼ ਨੂੰ ਲੁਧਿਆਣਾ ਤੋਂ ਰੈਫਰ ਕਰਕੇ ਚੰਡੀਗੜ੍ਹ ਭੇਜਿਆ ਗਿਆ ਸੀ ਜੋ ਇੱਥੇ ਸਰਕਾਰੀ ਹਸਪਤਾਲ ਸੈਕਟਰ 32 ‘ਚ ਦਾਖਲ ਸੀ। ਕਰੋਨਾ ਦੇ ਮਰੀਜ਼ ਦੀ ਮੌਤ ਦੀ ਪੁਸ਼ਟੀ ਹਸਪਤਾਲ ਪ੍ਰਸ਼ਾਸਨ ਨੇ ਕਰ ਦਿੱਤੀ ਹੈ l ਉਧਰ ਹਰਿਆਣਾ ਵਿੱਚ ਵੀ ਲਗਾਤਾਰ ਕਰੋਨਾ ਦੇ ਮਾਮਲੇ ਵਧਣ ਦੀ ਸੂਚਨਾ ਆ ਰਹੀ ਹੈ ਜਿਸ ਦੇ ਚਲਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਮਰਜੰਸੀ ਮੀਟਿੰਗ ਸਦ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਮੋਹਾਲੀ ਦੇ ਇਕ ਨਿਜੀ ਹਸਪਤਾਲ ਵਿੱਚ ਵੀ ਕਰੋਨਾ ਦੇ ਮਰੀਜ਼ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਇਸ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਇਹ ਮਰੀਜ਼ ਬਾਹਰ ਦਾ ਹੈ ਜਦਕਿ ਜਦੋਂ ਉਕਤ ਮਰੀਜ਼ ਪੰਜਾਬ ਦੇ ਹਸਪਤਾਲ ਵਿੱਚ ਦਾਖਲ ਹੋ ਗਿਆ ਹੈ ਤਾਂ ਕੀਂ ਉਸ ਮਰੀਜ਼ ਦੀ ਗਿਣਤੀ ਪੰਜਾਬ ਵਿੱਚ ਕੀਤੀ ਜਾਵੇਗੀ ਜਾਂ ਜਿੱਥੇ ਦਾ ਉਹ ਮੂਲ ਨਿਵਾਸੀ ਸੀ ਓਥੇ ? ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਸੂਬੇ ਦੇ ਕਿਸੇ ਜ਼ਿਲ੍ਹੇ ਦੇ ਹਸਪਤਾਲ ‘ਚ ਇਸ ਗੰਭੀਰ ਬਿਮਾਰੀ ਦਾ ਮਰੀਜ਼ ਦਾਖਲ ਹੈ ਤਾਂ ਉਸ ਦੀ ਵਜਹਾ ਨਾਲ ਉਕਤ ਇਲਾਕੇ ਵਿੱਚ ਹੀ ਬਿਮਾਰੀ ਫੈਲਣ ਦਾ ਡਰ ਹੁੰਦਾ ਹੈ ਨਾ ਕਿ ਉਸ ਜਗਹਾ ਜਿੱਥੇ ਦਾ ਉਹ ਰਹਿਣ ਵਾਲਾ ਹੈ। ਗੱਲ ਸੋਚਣ ਵਾਲੀ ਹੈ l ਬਾਕੀ ਇਸਤੇ ਸਿਹਤ ਮੰਤਰੀ ਜਿਆਦਾ ਵਿਸਥਾਰ ਨਾਲ ਦੱਸ ਕੇ ਸਥਿਤੀ ਸਾਫ ਕਰ ਸਕਦੇ ਹਨ l