“ਮਜੀਠੀਆ” ਦੀ “ਵਾਪਸੀ” ਨਾਲ ਅਕਾਲੀ ਦਲ ‘ਚ ਦੇਖਣ ਨੂੰ ਮਿਲ ਰਿਹਾ ਵੱਖਰਾ “ਜੋਸ਼”

– ਰੈਲੀਆਂ ‘ਚ “ਮਜੀਠੀਆ” ਦੀ ਮੋਜੂਦਗੀ ਨਾਲ ਪਾਰਟੀ ਨੂੰ ਮਿਲ ਰਿਹਾ ਵੱਡਾ ਹੁੰਗਾਰਾ
– ਨੌਜਵਾਨਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਮਜੀਠੀਆ ਦੇ “ਧਾਕੜ” ਅੰਦਾਜ
ਯੁਵਰਾਜ ਸਿੰਘ ਮਾਨ
ਚੰਡੀਗੜ੍ਹ 21 ਫਰਵਰੀ- ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਦੀ ਵਾਪਸੀ ਨਾਲ ਜਿੱਥੇ ਉਹ ਪੰਜਾਬ ਦੀ ਰਾਜਨੀਤੀ ਦਾ ਕੇਂਦਰ ਬਣੇ ਹੋਏ ਹਨ, ਉੱਥੇ ਉਨ੍ਹਾਂ ਦੀ ਵਾਪਸੀ ਨਾਲ ਆਪਣਾ ਅਧਾਰ ਉਪਰ ਚੁੱਕਣ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਚ ਵੀ ਇੱਕ ਵੱਖਰਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ l ਸ ਮਜੀਠੀਆ ਦੇ ਜ਼ਮਾਨਤ ਤੋਂ ਬਾਹਰ ਅਉਂਗਰੋਂ ਜਿੱਥੇ ਪੰਜਾਬ ਦੀ ਸਿਆਸੀ ਵਿੱਚ ਅਚਾਨਕ ਵੱਡਾ ਉਬਾਲ ਆਇਆ ਦੇਖਿਆ ਗਿਆ ਓਥੇ ਅਕਾਲੀ ਦਲ ਨੇ ਵੀ ਉਹਨਾਂ ਦੀ ਵਾਪਸੀ ਤੋਂ ਬਾਅਦ ਲਗਾਤਾਰ ਮੀਟਿੰਗਾਂ ਕਰਕੇ ਸੂਬੇ ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਆਗਾਜ਼ ਕਰਦੇ ਹੋਏ 40 ਰੈਲੀਆਂ ਦਾ ਪ੍ਰੋਗਰਾਮ ਬਣਾ ਦਿੱਤਾ, ਜਿਵੇਂ ਅਕਾਲੀ ਦਲ ਆਪਣੀਆਂ ਤਿਆਰੀਆਂ ਦੇ ਆਗਾਜ਼ ਲਈ ਸ ਬਿਕਰਮ ਸਿੰਘ ਮਜੀਠੀਆ ਦੀ ਉਡੀਕ ਹੀ ਕਰ ਰਿਹਾ ਹੋਵੇ l ਮਜੀਠੀਆ ਦੀ ਵਾਪਸੀ ਤੋਂ ਬਾਅਦ ਜਿੱਥੇ ਲਗਾਤਾਰ ਉਹਨਾਂ ਨੂੰ ਮਿਲਣ ਵਾਲੇ ਹੇਠਲੇ ਪੱਧਰ ਤੋਂ ਲੈ ਕੇ ਪਾਰਟੀ ਤੇ ਵੱਡੇ ਆਗੂਆਂ ਦਾ ਧੰਨਤਾ ਲੱਗਿਆ ਰਿਹਾ ਉੱਥੇ ਦੂਜੇ ਪਾਸੇ ਅਕਾਲੀ ਦਲ ਵੱਲੋਂ ਪੰਜਾਬ ਚ ਸ਼ੁਰੂ ਕੀਤੀਆਂ ਰੈਲੀਆਂ ਚ ਮਜੀਠੀਆ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਖੇਮਕਰਨ ਰੈਲੀ ਤੇ ਝਾਤ ਮਾਰੀਏ ਤਾਂ ਬਿਕਰਮ ਸਿੰਘ ਮਜੀਠੀਆ ਦੀ ਰੈਲੀ ਚ ਐਂਟਰੀ ਫਿਲਮੀ ਸਿਤਾਰਿਆਂ ਤੋਂ ਘੱਟ ਨਹੀਂ ਸੀ, ਜਿੰਨਾਂ ਦੇ ਆਉਣ ‘ਤੇ ਰੈਲੀ ਚ ਮੌਜੂਦ ਵਰਕਰਾਂ ਖ਼ਾਸਕਰ ਨੌਜਵਾਨਾਂ ਵਲੋਂ ਇੱਕ ਵੱਖਰੇ ਅਤੇ ਜੋਸ਼ ਭਰੇ ਅੰਦਾਜ਼ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ l ਅੱਜ ਕੱਲ ਸਾਰੀਆਂ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਨੂੰ ਮਜਬੂਤ ਕਰਕੇ ਆਪੋ ਆਪਣਾ ਆਧਾਰ ਉਤੇ ਲਜਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ ਅਤੇ ਜੇਕਰ ਇਸੇ ਸੋਸ਼ਲ ਮੀਡੀਆ ਦੀ ਪੜਚੋਲ ਕੀਤੀ ਜਾਏ ਤਾਂ ਨੌਜਵਾਨ ਵਰਗ ਬਿਕਰਮ ਸਿੰਘ ਮਜੀਠਿਆ ਦੇ ਧਾਕੜ ਅੰਦਾਜ਼ ਤੋਂ ਪਰਭਾਵਿਤ ਹੋ ਰਹੇ ਹਨ l ਨੌਜਵਾਨ ਵਰਗ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਥੋਂ ਤੱਕ ਲਿਖਿਆ ਜਾ ਰਿਹਾ ਹੈ ਕਿ ਮਜੀਠੀਆ ਸਿਆਸਤ ਦੇ ਸ਼ਿਕਾਰ ਹੋਏ ਸਨ ਪਰ ਹੁਣ ਸਾਰੇ ਪਰਦੇ ਚੁੱਕੇ ਗਏ। ਇੱਕ ਜਥੇਬੰਦੀ ਦੇ ਖਾਤੇ ਵੱਲੋਂ ਇਹ ਵੀ ਲਿਖਿਆ ਗਿਆ ਕਿ ਜੋ ਵੀ ਹੋਵੇ ਮਜੀਠੀਆ ਦੇ ਆਉਣ ਨਾਲ ਪਾਰਟੀ ਚ ਜਾਨ ਪੈ ਗਈ ਹੈ l ਕਿਹਾ ਜਾਂਦਾ ਹੈ ਕਿ ਸਿਆਸਤ ਵਿੱਚ ਹਵਾ ਦਾ ਰੁੱਖ ਹਮੇਸ਼ਾ ਇੱਕੋ ਪਾਸੇ ਨਹੀਂ ਰਹਿੰਦਾ, ਇਸੇ ਕਹਾਵਤ ਅਨੁਸਾਰ ਪੰਜਾਬ ਦੀ ਸਿਆਸਤ ਦੀ ਫ਼ਿਜ਼ਾ ਹੌਲੀ ਹੌਲੀ ਬਦਲਦੀ ਨਜ਼ਰ ਆ ਰਹੀ ਹੈ l ਜਿਹੜੇ ਵਿਕਰਮ ਸਿੰਘ ਮਜੀਠੀ ਆ ਕਈ ਮਹੀਨਿਆਂ ਤੋਂ ਜੇਲ ਚ ਨਜ਼ਰਬੰਦ ਸਨ, ਅੱਜ ਉਹੀ ਮਜੀਠੀਆ ਪੰਜਾਬ ਦੀ ਸਿਆਸਤ ਵਿੱਚ ਵੱਡੀ ਚਰਚਾ ਦਾ ਕੇਂਦਰ ਬਣੇ ਹੋਏ ਹਨ ਖ਼ਾਸਕਰ ਜਦੋਂ ਤੋਂ ਉਨ੍ਹਾਂ ਵਲੋਂ ਵਾਪਸ ਆਉਂਦਿਆਂ ਅਕਾਲੀ ਬੀਜੇਪੀ ਸਮਝੌਤੇ ਨੂੰ ਲੈ ਕੇ ਖੁੱਲ ਕੇ ਬਿਆਨਬਾਜੀ ਕੀਤੀ l ਇਸ ਦੌਰਾਨ ਦਿਲਚਸਪ ਗੱਲ ਇਹ ਰਹੀ ਕਿ ਪਾਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਲਾਵਾ ਹੋਰ ਸੀਨੀਅਰ ਲੀਡਰਸ਼ਿਪ ਵੱਲੋਂ ਮਜੀਠੀਆ ਦੇ ਬਿਆਨ ਤੇ ਕਿਸੇ ਕਿਸਮ ਦੀ ਵੀ ਕਿੰਤੂ ਪ੍ਰੰਤੂ ਨਹੀਂ ਕੀਤੀ ਗਈ l ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਸਮੇਂ ਦੌਰਾਨ ਪਾਰਟੀ ਚ ਹੋਈ ਬਗਾਵਤ ਅਤੇ ਬਾਗੀ ਧੜੇ ਦੇ ਬਣ ਜਾਣ ਕਾਰਨ ਇਕੱਲੇ ਅਤੇ ਅਲੱਗ ਥਲੱਗ ਪਏ ਨਜ਼ਰ ਆ ਰਹੇ ਸਨ ਪਰ ਹੁਣ ਬਿਕਰਮ ਸਿੰਘ ਮਜੀਠੀਆ ਦੀ ਵਾਪਸੀ ਮਗਰੋਂ ਉਹਨਾਂ ਵਿੱਚ ਵੀ ਵੱਡਾ ਹੌਸਲਾ ਦਿਖਾਈ ਦੇ ਰਿਹਾ ਹੈ।
ਡੱਬੀ
ਪਾਰਟੀ ਦੇ ਵੱਡੇ ਫੈਸਲਿਆਂ ਸਬੰਧੀ ਲਈ ਜਾਣ ਲੱਗੀ ਰਾਏ ਸਲਾਹ
ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਕਿਸੇ ਕਿਸਮ ਦੇ ਵਖਰੇਵੇਂ ਨੂੰ ਲੈ ਕੇ ਵੀ ਚਰਚਾਵਾਂ ਆਉਂਦੀਆਂ ਰਹੀਆਂ ਹਨ ਪਰ ਹੁਣ ਦੱਸਿਆ ਜਾ ਰਿਹਾ ਕਿ ਦੋਵਾਂ ਵਿਚਾਲੇ ਸਭ ਠੀਕ ਹੈ ਅਤੇ ਪਾਰਟੀ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਹਰ ਛੋਟੇ ਅਤੇ ਵੱਡੇ ਮਸਲੇ ਉੱਤੇ ਰਾਏ ਸਲਾਹ ਕਰਕੇ ਹੀ ਫੈਸਲੇ ਲਏ ਜਾ ਰਹੇ ਹਨ।




