ਹਿਮਾਚਲਪੰਜਾਬਪ੍ਰਮੁੱਖ ਖਬਰਾਂ
Trending
ਪੋਂਗ ਡੈਮ ‘ਚ ਅੱਜ ਤੱਕ ਕਦੇ ਵੀ ਇਨਾ ਪਾਣੀ ਨਹੀਂ ਆਇਆ – ਬੀ.ਬੀ.ਐਮ.ਬੀ ਚੇਅਰਮੈਨ

ਚੰਡੀਗੜ੍ਹ –(ਅਸ਼ਵਨੀ ਕਪਤਾਨ)- ਪੰਜਾਬ ਚ ਪਾਣੀ ਦੀ ਮਾਰ ਨਾਲ ਹੜ ਆਉਣ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਬਿਆਸ ਡੈਮ ਚ ਰਿਕਾਰਡ ਤੋੜ ਪਾਣੀ ਆਇਆ ਹੈ। ਉੱਥੇ ਪੌਂਗ ਡੈਮ ਚਜ ਤੱਕ ਕਦੇ ਵੀ ਇਨਾ ਪਾਣੀ ਨਹੀਂ ਆਇਆ l ਉਹਨਾਂ ਕਿਹਾ ਕਿ ਇਨਾ ਜਿਆਦਾ ਪਾਣੀ ਆਉਣ ਦੇ ਬਾਵਜੂਦ ਵੀ ਡੈਮ ਨੂੰ ਕੋਈ ਖਤਰਾ ਨਹੀਂ ਹੈ ਪਰ ਸਾਲ 2023 ਨਾਲੋਂ ਇਸ ਵਾਰ 20 ਫੀਸਦੀ ਜਿਆਦਾ ਪਾਣੀ ਆਇਆ ਹੈ, ਜਿਸ ਦੇ ਚਲਦੇ ਪੰਜਾਬ ਦਾ ਇੰਨਾ ਨੁਕਸਾਨ ਹੋ ਰਿਹਾ ਹੈ l ਉਹਨਾਂ ਦੱਸਿਆ ਕਿ ਡੈਮਾਂ ਵਿੱਚ ਇੰਨਾ ਜ਼ਿਆਦਾ ਪਾਣੀ ਆਉਣ ਕਾਰਨ ਅਜੇ ਖਤਰਾ ਬਣਿਆ ਹੋਇਆ ਹੈ।