
ਚੰਡੀਗੜ੍ਹ – ਪੰਜਾਬ ਦੇ ਸੰਸਦ ਮੈਂਬਰ ਸੰਦੀਪ ਪਾਠਕ, ਜੋ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ, ਵਿਰੁੱਧ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇੱਕ ਭ੍ਰਿਸ਼ਟਾਚਾਰ ਨਾਲ ਸਬੰਧਤ ਹੈ, ਜਦੋਂ ਕਿ ਦੂਜੀ ਇੱਕ ਔਰਤ ਦੇ ਸ਼ੋਸ਼ਣ ਨਾਲ ਸਬੰਧਤ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਮਾਮਲੇ ਕਿਹੜੇ ਥਾਣਿਆਂ ਵਿੱਚ ਦਰਜ ਕੀਤੇ ਗਏ ਸਨ। ਪੰਜਾਬ ਚ ਸੰਦੀਪ ਪਾਠਕ ਖਿਲਾਫ ਪਰਚਾ ਦਰਜ ਹੋਣ ਨਾਲ ਰਾਜਨੀਤੀ ਗਰਮਾ ਗਈ ਹੈ l ਭਾਜਪਾ ਵੱਲੋਂ ਜਿੱਥੇ ਇਸ ਨੂੰ ਘਟੀਆ ਰਾਜਨੀਤਿਕ ਰਾਜ ਦਿੱਤਾ ਗਿਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਵੇਸ ਦੀ ਨਿਖੇਦੀ ਕਰਦੇ ਹੋਏ ਕਿਹਾ ਕਿ ਜਾਂ ਤਾਂ ਇਹ ਲੋਕ ਪਹਿਲਾਂ ਗਲਤ ਸੀ ਤਾਂ ਇਹਨਾਂ ਖਿਲਾਫ ਆਮ ਆਦਮ ਪਾਰਟੀ ਦੀ ਸਰਕਾਰ ਨੇ ਕਰ ਬਾਈ ਕਿਉਂ ਨਹੀਂ ਕੀਤੀ ਅਤੇ ਹੁਣ ਜੇ ਤੁਹਾਡੀ ਪਾਰਟੀ ਛੱਡ ਗਏ ਤਾਂ ਤੁਸੀਂ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੇ ਹੋ l



