
ਦਿੱਲੀ – ਮਿੱਡਲ ਈਸਟ ਵਿੱਚ ਸੰਕਟ ਦੇ ਵਿਚਕਾਰ, ਪੈਟਰੋਲ ਅਤੇ ਡੀਜ਼ਲ ਸੰਬੰਧੀ ਮਹੱਤਵਪੂਰਨ ਖ਼ਬਰਾਂ ਸਾਹਮਣੇ ਆਈਆਂ ਹਨ। ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਰਿਪੋਰਟ ਆ ਰਹੀ ਹੈ ਕਿ ਨੇੜਲੇ ਭਵਿੱਖ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਦੇਸ਼ ਵਿੱਚ ਪਹਿਲਾਂ ਹੀ ਲੋਕ ਮਹਿੰਗਾਈ ਦੀ ਮਾਰ ਚੱਲ ਰਹੇ ਹਨ ਅਤੇ ਜੇਕਰ ਹੁਣ ਡੀਜ਼ਲ ਪੈਟਰੋਲ ਦੇ ਭਾਅ ਵਿੱਚ ਵਾਧਾ ਹੁੰਦਾ ਹੈ ਤਾਂ ਲੋਕਾਂ ਦੇ ਉੱਤੇ ਵਾਧੂ ਬੋਝ ਪਵੇਗਾ ਜਿਸਦੀ ਚਾਰ ਚੁਫੇਰੇ ਤੋਂ ਹੀਣੇ ਤੋਂ ਹੀ ਨਿਖੇਧੀ ਹੋਣੀ ਸ਼ੁਰੂ ਹੋ ਚੁੱਕੀ ਹੈ।




