ਪ੍ਰਮੁੱਖ ਖਬਰਾਂ
Trending

ਸ੍ਰ ਮਜੀਠੀਆ ਨਾ ਕਿਤੇ ਭੱਜੇ ਹਨ ਨਾ ਭੱਜਣਗੇ, ਨਾ ਕਦੇ ਡਰੇ ਹਨ ਨਾ ਕਦੇ ਡਰਨਗੇ, ਉਹ ਆਪਣੇ ਕਾਨੂੰਨੀ ਹੱਕ ਨੂੰ ਵਰਤਦੇ ਹੋਏ ਆਪਣੇ ਵਕੀਲਾਂ ਨਾਲ ਰੁੱਝੇ ਹੋਏ ਹਨ* – ਗਨੀਵ ਕੌਰ ਮਜੀਠੀਆ

 

ਚੰਡੀਗੜ੍ਹ 2 ਜੂਨ (ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਤੋਂ ਵਿਧਾਇਕ ਸਰਦਾਰਨੀ ਗਨੀਵ ਕੌਰ ਮਜੀਠੀਆ ਵਲੋਂ ਮੁੱਖ ਮੰਤਰੀ ਭਾਵ ਭਗਵੰਤ ਮਾਨ ਦੀਆਂ ਸ੍ਰ ਬਿਕਰਮ ਸਿੰਘ ਮਜੀਠੀਆ ਖਿਲਾਫ ਕੀਤੀਆਂ ਗੁੰਮਰਾਹਕੁੰਨ ਅਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਦਾ ਠੋਕਵਾਂ ਜਵਾਬ ਦਿੱਤਾ ਗਿਆ ਹੈ l

ਸਰਦਾਰਨੀ ਮਜੀਠੀਆ ਨੇ ਕਿਹਾ ਕਿ ਸ੍ਰ ਮਜੀਠੀਆ ਖਿਲਾਫ ਐਲਓਸੀ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਡਰਾਮਾ ਨਾ ਕਰਨ ਮੁੱਖ ਮੰਤਰੀ, ਸ੍ਰ ਮਜੀਠੀਆ ਦਾ ਪਾਸਪੋਰਟ ਅਦਾਲਤ ਵਿਚ ਪਹਿਲਾਂ ਹੀ ਜਮਾ ਹੈ ਇਹ ਗੱਲ ਮੁੱਖ ਮੰਤਰੀ, ਉਨ੍ਹਾਂ ਦੀ ਪੁਲਿਸ ਅਤੇ ਏਜੰਸੀਆਂ ਨੂੰ ਪਹਿਲਾਂ ਹੀ ਪਤਾ ਹੈ l

ਉਨ੍ਹਾਂ ਕਿਹਾ ਕਿ ਸ੍ਰ ਮਜੀਠੀਆ ਨਾ ਕਿਤੇ ਭੱਜੇ ਹਨ ਨਾ ਭੱਜਣਗੇ, ਨਾ ਕਦੇ ਡਰੇ ਹਨ ਨਾ ਕਦੇ ਡਰਨਗੇ ਉਹ ਪਾਨੇ ਕਾਨੂੰਨੀ ਹੱਕ ਦਾ ਇਸਤੇਮਾਲ ਕਰਦੇ ਹੋਏ ਆਪਣੇ ਵਕੀਲਾਂ ਨਾਲ ਰੁੱਝੇ ਹੋਏ ਹਨ l

ਉਨ੍ਹਾਂ ਕਿਹਾ ਕਿ ਮਜੀਠੇ ਅਤੇ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਡੱਟਣ ਵਾਲੇ ਸ੍ਰ ਮਜੀਠੀਆ ਨਾਲ ਪੰਜਾਬ ਡਟ ਕੇ ਖੜ੍ਹਾ ਹੈ l

ਉਨ੍ਹਾਂ ਕਿਹਾ ਕਿ ਆਪਣੇ ਚਾਰ ਸਾਲ ਤੋਂ ਜਿਆਦਾ ਦੇ ਕਾਰਜਕਾਲ ਵਿਚ ਮੁੱਖ ਮੰਤਰੀ ਨੇ ਸ੍ਰ ਮਜੀਠੀਆ ਸਮੇਤ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਧੱਕੇਸ਼ਾਹੀਆਂ ਅਤੇ ਝੂਠੇ ਪਰਚੇ ਦਰਜ਼ ਕਰਨ ਤੋਂ ਸਿਵਾਏ ਕੀ ਕੀਤਾ ਹੈ ਇਹ ਵੀ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਦੇਣ l

ਉਨ੍ਹਾਂ ਕਿਹਾ ਕਿ ਕੋਂਸਲ ਚੋਣਾਂ ਵਿੱਚ ਸ੍ਰ ਮਜੀਠੀਆ ਦੀ ਲੋਕਪ੍ਰਿਯਤਾ ਅਤੇ ਚੜ੍ਹਤ ਦੇਖ ਕੇ ਬੁਖਲਾਹਟ ਵਿੱਚ ਮੁੱਖ ਮੰਤਰੀ ਵਲੋਂ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ l

ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤੋਂ ਝੂਠੇ ਬਿਆਨ ਦਵਾ ਕੇ, ਝੂਠੀਆਂ ਪ੍ਰੈੱਸ ਕਾਨਫਰੰਸਾਂ ਕਰਵਾ ਕੇ ਉਨ੍ਹਾਂ ਨੂੰ ਬਦਲਣ ਦੇਣ ਨਾਲ ਮਜੀਠੇ ਅਤੇ ਪੰਜਾਬ ਦੇ ਲੋਕਾਂ ਅੱਗੇ ਸਾਰੀ ਸੱਚਾਈ ਸਾਹਮਣੇ ਆ ਗਈ ਹੈ l

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਲੜ੍ਹਾਈ ਲੜ ਰਹੇ ਸ੍ਰ ਮਜੀਠੀਆ ਦੀ ਕਿਰਦਾਰਕੁਸ਼ੀ ਕਰਨ ਅਤੇ ਅਕਾਲੀ ਦਲ ਨੂੰ ਭੰਡਣ ਲਈ ਕਰੋੜਾਂ ਰੁਪਏ ਖਰਚ ਕਰਨ ਵਾਲੀ ਸਰਕਾਰ ਦਾ ਪੰਜਾਬ ਦੇ ਲੋਕ ਹਿਸਾਬ ਕਰਨਗੇ l

ਉਨ੍ਹਾਂ ਕਿਹਾ ਕਿ ਸ੍ਰ ਮਜੀਠੀਆ ਕਾਨੂੰਨੀ ਪ੍ਰੀਕ੍ਰਿਆ ਉੱਤੇ ਭਰੋਸਾ ਕਰਦੇ ਹਨ ਅਤੇ ਇਸ ਧੱਕੇਸ਼ਾਹੀ ਖਿਲਾਫ ਕਾਨੂੰਨੀ ਪ੍ਰੀਕ੍ਰਿਆ ਰਾਹੀਂ ਲੜ੍ਹਾਈ ਲੜਨਗੇ l

ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਦੀ ਕਾਨੂੰਨ ਵਿਵਸਥਾ, ਸੂਬੇ ‘ਚ ਫੈਲੇ ਭ੍ਰਿਸ਼ਟਾਚਾਰ, ਵੱਧ ਰਹੇ ਕਰਜ਼ੇ, ਗੈਂਗਸਟਰਵਾਦ, ਕਤਲੋ ਗਾਰਦ ਵੱਲ ਧਿਆਨ ਦੇਣ l ਉਨ੍ਹਾਂ ਕਿਹਾ ਕਿ “ਪੰਜਾਬ ਹੱਦੋਂ ਵੱਧ ਵਿਗੜ ਚੁੱਕੀ ਕਾਨੂੰਨ ਵਿਵਸਥਾ ਕਾਰਨ ਸੜ ਰਿਹਾ ਹੈ, ਪਰ ਭਗਵੰਤ ਮਾਨ ਨੂੰ ਦਿਨ-ਰਾਤ ਸਿਰਫ਼ ਮਜੀਠਾ ਹੀ ਦਿਖਾਈ ਦੇ ਰਿਹਾ ਹੈ!”

ਉਹਨਾਂ ਕਿਹਾ ਕਿ ਕੌਂਸਲ ਚੋਣਾਂ ਵਿੱਚ ਨਾਮਜਦਗੀਆਂ ਤੇ ਵੋਟਿੰਗ ਸਮੇਤ ਵੋਟਾਂ ਦੀ ਗਿਣਤੀ ਵੇਲੇ ਸਰਕਾਰ ਵੱਲੋਂ ਮਜੀਠਾ ਚ ਜਦੋਂ ਧੱਕੇਸ਼ਾਹੀ ਕਾਰਵਾਈ ਕਰਵਾਈ, ਉਸਦੇ ਬਾਵਜੂਦ ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਲੜੀ ਲੜਾਈ ਦੇ ਚਲਦੇ ਆਏ ਨਤਜਿਆਂ ਤੋਂ ਬੁਖਲਾ ਮੁੱਖ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਖਿਲਾਫ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਣ ਉੱਤੇ ਉਤਰ ਆਏ ਹਨ ਪਰ ਉਹ ਭੁੱਲ ਰਹੇ ਹਨ ਕਿ ਮਜੀਠੇ ਅਤੇ ਪੰਜਾਬ ਦੇ ਲੋਕ ਸ੍ਰ ਮਜੀਠੀਆ ਨਾਲ ਡਟ ਕੇ ਖੜੇ ਹਨ ਕਿਉਂਕਿ ਮਜੀਠੇ ਅਤੇ ਪੰਜਾਬੀਆਂ ਦੇ ਦੁੱਖ ਸੁੱਖ ਵਿੱਚ ਸਰਦਾਰ ਮਜੀਠੀਆ ਮੂਹਰੇ ਹੋ ਕੇ ਖੜਦੇ ਰਹੇ ਹਨ ਅਤੇ ਖੜਦੇ ਰਹਿਣਗੇ l ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਲੋਕਤੰਤਰ, ਸੰਵਿਧਾਨਕ ਅਧਿਕਾਰਾਂ ਅਤੇ ਕਾਨੂੰਨ ਦੇ ਰਾਜ ਦੀ ਰੱਖਿਆ ਕਰਨ ਲਈ ਮਾਣਯੋਗ ਅਦਾਲਤਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਜਦੋਂ ਸਰਕਾਰਾਂ ਬਦਲੇ ਦੀ ਰਾਜਨੀਤੀ ‘ਤੇ ਉਤਰ ਆਉਂਦੀਆਂ ਹਨ ਤਾਂ ਨਿਆਂਪਾਲਿਕਾ ਹੀ ਆਮ ਲੋਕਾਂ ਦੀ ਸਭ ਤੋਂ ਵੱਡੀ ਉਮੀਦ ਬਣਦੀ ਹੈ। ਆਖਿਰ ਵਿੱਚ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਚਾਹੇ ਜਿੰਨਾ ਮਰਜ਼ੀ ਸਿਆਸੀ ਦਬਾਅ ਬਣਾ ਲੈਣ, ਮਜੀਠਾ ਦੀ ਜਨਤਾ ਨਾ ਡਰੀ ਹੈ, ਨਾ ਝੁਕੀ ਹੈ ਅਤੇ ਨਾ ਹੀ ਝੁਕੇਗੀ। ਲੋਕਤੰਤਰ ਅਤੇ ਪੰਜਾਬ ਦੀ ਅੱਣਖ ਦੀ ਇਹ ਲੜਾਈ ਪਹਿਲਾਂ ਨਾਲੋਂ ਹੋਰ ਮਜ਼ਬੂਤੀ ਨਾਲ ਲੜੀ ਜਾਵੇਗੀ।

ਉਨ੍ਹਾਂ ਕਿਹਾ ਕਿ ਸ੍ਰ ਮਜੀਠੀਆ ਹਮੇਸ਼ਾ ਹੱਕ ਸੱਚ ਦੀ ਲੜ੍ਹਾਈ ਲੜਦੇ ਆਏ ਹਨ ਜੌ ਪੰਜਾਬ ਅਤੇ ਪੰਜਾਬੀਆਂ ਲਈ ਹਮੇਸ਼ਾ ਜਾਰੀ ਰਹੇਗੀ l ਉਨ੍ਹਾਂ ਆਖਿਰ ਵਿੱਚ ਕਿਹਾ ਕਿ ਉਹਨਾਂ ਨੂੰ ਵਾਹਿਗਰੂ ਉੱਤੇ ਪੂਰਾ ਭਰੋਸਾ ਹੈ ‘ਤੇ ਇਸ ਭਰੋਸੇ ਦੇ ਚਲਦੇ ਹੀ ਸਰਦਾਰ ਮਜੀਠੀਆ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਹਨ l

Related Articles

Leave a Reply

Your email address will not be published. Required fields are marked *

Back to top button