ਪੰਜਾਬਪ੍ਰਮੁੱਖ ਖਬਰਾਂ
Trending

ਪ੍ਰੀਖਿਆਵਾਂ ਦੌਰਾਨ ਜਲੰਧਰ ਦੇ 2 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ

ਚੰਡੀਗੜ੍ਹ -ਰਾਮਾ ਮੰਡੀ ਅਧੀਨ ਆਉਣ ਵਾਲੇ ਏਪੀਜੇ ਅਤੇ ਪੁਲਿਸ ਡੀਏਵੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਰਿਪੋਰਟਾਂ ਅਨੁਸਾਰ, ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ। ਇਸ ਘਟਨਾ ਨਾਲ ਸਕੂਲ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ, ਜਿਸਨੇ ਫਿਰ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਅੱਜ ਸਵੇਰੇ 7 ਤੋਂ 9 ਵਜੇ ਦੇ ਵਿਚਕਾਰ ਜਲੰਧਰ ਸ਼ਹਿਰ ਦੀਆਂ 10-12 ਸਕੂਲਾਂ ਨੂੰ ਇਕ ਗੁਮਨਾਮ ਈ.ਮੇਲ ਆਈਡੀ ਤੋਂ ਬੰਬ ਧਮਕੀ ਸਬੰਧੀ ਈਮੇਲ ਪ੍ਰਾਪਤ ਹੋਈ। ਇਸ ਬਾਰੇ ਜਾਣਕਾਰੀ ਤੁਰੰਤ ਜਲੰਧਰ ਪੁਲਿਸ ਨੂੰ ਕੰਟਰੋਲ ਰੂਮ ਰਾਹੀਂ ਮਿਲੀ।

Related Articles

Leave a Reply

Your email address will not be published. Required fields are marked *

Back to top button